ਕਰਫਿਊ ਦੌਰਾਨ ਬੇਖੌਫ ਹੋਏ ਚੋਰ, ਚੌਕੀਦਾਰ ਨੂੰ ਲੁੱਟਿਆ ਨਾਲੇ ਕੁੱਟਿਆ

Sunday, Mar 28, 2021 - 02:00 AM (IST)

ਜਲੰਧਰ (ਇੰਟ.)- ਜਲੰਧਰ ਵਿਚ ਰਾਤ ਦੇ ਕਰਫਿਊ ਦੌਰਾਨ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਸਈਪੁਰ ਮਾਰਕੀਟ ਵਿਚ ਸਈਪੁਰ ਦੁਕਾਨਦਾਰ ਐਸੋਸੀਏਸ਼ਨ ਵਲੋਂ ਰੱਖੇ ਗਏ ਚੌਕੀਦਾਰ ਨੂੰ ਹੀ ਲੁਟੇਰਿਆਂ ਨੇ ਕੁੱਟਿਆ ਅਤੇ ਫਿਰ ਉਸ ਕੋਲੋਂ ਪੈਸੇ ਲੁੱਟ ਲਏ। ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਲੁਟੇਰੇ ਫਰਾਰ ਹੋ ਗਏ। ਹਾਲਾਂਕਿ ਇਹ ਪੂਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਜਿਸ ਪਿੱਛੋਂ ਦੁਕਾਨਦਾਰ ਐਸੋਸੀਏਸ਼ਨ ਨੇ ਦੇਰ ਸ਼ਾਮ ਥਾਣਾ ਡਵੀਜ਼ਨ 8 ਦੀ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ।

ਇਹ ਵੀ ਪੜ੍ਹੋ-ਪ੍ਰਾਈਵੇਟ ਸਕੂਲਾਂ ਤੇ ਟਰਾਂਸਪੋਰਟ ਮਾਲਕਾਂ ਦਾ ਸਰਕਾਰ ਵਿਰੁੱਧ ਫੁੱਟਿਆ ਗੁੱਸਾ, ਇੰਝ ਕੱਢੀ ਭੜਾਸ
ਸਈਪੁਰ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਕਪਿਲ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਚੌਕੀਦਾਰ ਨਰਿੰਦਰ ਕੁਮਾਰ ਨੇ ਸ਼ੁੱਕਰਵਾਰ ਨੂੰ ਦੇਰ ਰਾਤ ਤਕਰੀਬਨ 2 ਵਜੇ ਫੋਨ ਕੀਤਾ ਅਤੇ ਦੱਸਿਆ ਕਿ ਉਸ ਦੇ ਨਾਲ ਬਾਈਕ ਸਵਾਰ ਕੁਝ ਲੁਟੇਰਿਆਂ ਨੇ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਉਸ ਦੇ ਪੈਸੇ ਖੋਹ ਕੇ ਉਥੋਂ ਫਰਾਰ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸਵੇਰੇ ਮਾਰਕੀਟ ਵਿਚ ਪਹੁੰਚੇ ਤਾਂ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ। ਜਿਸ ਦੀ ਫੁਟੇਜ ਨਿਕਲਵਾਈ ਗਈ ਅਤੇ ਉਸ ਪਿੱਛੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।

ਇਹ ਵੀ ਪੜ੍ਹੋ-ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ
ਪੁਲਸ ਨੂੰ ਦਿੱਤੇ ਬਿਆਨ ਵਿਚ ਚੌਕੀਦਾਰ ਨਰਿੰਦਰ ਨੇ ਕਿਹਾ ਕਿ ਰਾਤ ਦੇ ਤਕਰੀਬਨ 1.35 ਵਜੇ ਇਕ ਬਾਈਕ 'ਤੇ ਸਵਾਰ ਹੋ ਕੇ ਤਿੰਨ ਨੌਜਵਾਨ ਉਸ ਕੋਲ ਆ ਕੇ ਰੁਕੇ। ਮੁਲਜ਼ਮਾਂ ਨੇ ਆਉਂਦੇ ਹੀ ਕਿਹਾ ਕਿ ਜਿੰਨੇ ਪੈਸੇ ਹਨ ਕੱਢ ਦਿਓ। ਉਸ ਪਿੱਛੋਂ ਲੁਟੇਰਿਆਂ ਨੇ ਉਸ ਦੀ ਜੇਬ ਫਰੋਲੀ ਅਤੇ ਫਿਰ 300 ਰੁਪਏ ਲੈ ਲਏ। ਪੈਸੇ ਘੱਟ ਹੋਣ ਕਾਰਣ ਲੁਟੇਰੇ ਭੜਕ ਗਏ ਅਤੇ ਉਸ ਨਾਲ ਜੰਮ ਕੇ ਕੁੱਟਮਾਰ ਕੀਤੀ। ਇਸ ਪਿੱਛੋਂ ਉਨ੍ਹਾਂ ਨੇ ਧਮਕੀ ਵੀ ਦਿੱਤੀ ਕਿ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਅੰਜਾਮ ਬੁਰਾ ਹੋਵੇਗਾ। ਹਾਲਾਂਕਿ ਵਾਰਦਾਤ ਦੀ ਸਾਰੀ ਘਟਨਾ ਸਾਹਮਣੇ ਆਉਣ ਪਿੱਛੋਂ ਮਾਮਲਾ ਪੁਲਸ ਤੱਕ ਪਹੁੰਚ ਗਿਆ ਹੈ। ਪੁਲਸ ਵਲੋਂ ਉਨ੍ਹਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Sunny Mehra

Content Editor

Related News