ਡੰਪਿੰਗ ਗਰਾਊਂਡ ਦੇ ਵਿਰੋਧ ''ਚ ਡੱਡੂਮਾਜਰਾ ''ਚ ਮੂੰਹ ''ਤੇ ਪੱਟੀਆਂ ਬੰਨ੍ਹ ਕੇ ਯੋਗ ਦਾ ਵਿਅੰਗ

Friday, Jun 22, 2018 - 07:15 AM (IST)

ਡੰਪਿੰਗ ਗਰਾਊਂਡ ਦੇ ਵਿਰੋਧ ''ਚ ਡੱਡੂਮਾਜਰਾ ''ਚ ਮੂੰਹ ''ਤੇ ਪੱਟੀਆਂ ਬੰਨ੍ਹ ਕੇ ਯੋਗ ਦਾ ਵਿਅੰਗ

ਚੰਡੀਗੜ੍ਹ, (ਰਾਜਿੰਦਰ)- ਡੱਡੂਮਾਜਰਾ ਦੇ ਲੋਕਾਂ ਨੇ ਡੰਪਿੰਗ ਗਰਾਊਂਡ ਦੇ ਵਿਰੋਧ ਵਿਚ ਵੀਰਵਾਰ ਨੂੰ ਇੰਟਰਨੈਸ਼ਨਲ ਯੋਗ ਡੇ 'ਤੇ ਪ੍ਰਦਰਸ਼ਨ ਦਾ ਅਨੋਖਾ ਤਰੀਕਾ ਅਪਣਾਇਆ। ਲੋਕਾਂ ਨੇ ਮੂੰਹ 'ਤੇ ਪੱਟੀਆ ਬੰਨ੍ਹ ਕੇ ਕੂੜੇ ਦੇ ਢੇਰ ਕੋਲ ਯੋਗ ਕੀਤਾ । ਲੋਕਾਂ ਨੇ ਕਿਹਾ ਕਿ ਜਿੱਥੇ ਪੂਰਾ ਦੇਸ਼ ਯੋਗ ਦਿਵਸ ਮਨਾ ਰਿਹਾ ਹੈ, ਉਥੇ ਹੀ ਉਹ ਅਜਿਹੀ ਜਗ੍ਹਾ ਕੋਲ ਯੋਗ ਕਰਨ ਲਈ ਮਜਬੂਰ ਹਨ, ਜਿੱਥੇ ਸਾਹ ਤਕ ਲੈਣਾ ਮੁਸ਼ਕਲ ਹੈ । ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਸਥਾਨਕ ਸੰਸਦ ਮੈਂਬਰ, ਮੇਅਰ ਤੇ ਪ੍ਰਬੰਧਕੀ ਅਧਿਕਾਰੀਆਂ ਨੂੰ ਵੀ ਸੱਦਾ ਦਿੱਤਾ ਸੀ ਕਿ ਉਹ ਵੀ ਇੱਥੇ ਆ ਕੇ ਯੋਗ ਕਰਨ ਪਰ ਇਨ੍ਹਾਂ ਵਿਚੋਂ ਕੋਈ ਨਹੀਂ ਆਇਆ । ਇਹ ਪ੍ਰਦਰਸ਼ਨ ਡੰਪਿੰਗ ਗਰਾਊਂਡ ਜੁਆਂਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਦੀ ਪ੍ਰਧਾਨਗੀ ਵਿਚ ਕੀਤਾ ਗਿਆ । 
ਚੇਅਰਮੈਨ ਦਿਆਲ ਨੇ ਕਿਹਾ ਕਿ ਇਕ ਪਾਸੇ ਪ੍ਰਸ਼ਾਸਨ ਪੂਰੇ ਸ਼ਹਿਰ ਵਿਚ ਯੋਗ ਦਿਵਸ ਮਨਾ ਕੇ ਲੋਕਾਂ ਨੂੰ ਤੰਦਰੁਸਤ ਰਹਿਣ ਪ੍ਰਤੀ ਜਾਗਰੂਕ ਕਰ ਰਿਹਾ ਹੈ ਤੇ ਇਸ ਪ੍ਰੋਗਰਾਮ ਦੇ ਪ੍ਰਬੰਧ 'ਤੇ ਲੱਖਾਂ-ਕਰੋੜਾਂ ਰੁਪਏ ਖਰਚ ਕਰ ਰਿਹਾ ਹੈ, ਉਥੇ ਹੀ ਡੱਡੂਮਾਜਰਾ ਵਿਚ ਕੂੜੇ ਦੇ ਢੇਰ ਪਹਾੜ ਦਾ ਰੂਪ ਧਾਰਨ ਕਰ ਰਹੇ ਹਨ ਤੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਸੰਸਦ ਮੈਂਬਰ ਦਰਬਾਰ 'ਚ ਸਮੱਸਿਆਵਾਂ ਨਹੀਂ ਸੁਣੀਆਂ ਜਾਂਦੀਆਂ, ਸਗੋਂ ਸੈਲਫੀਆਂ ਲਈਆਂ ਜਾਂਦੀਆਂ ਹਨ 
ਦਿਆਲ ਨੇ ਕਿਹਾ ਕਿ ਇੱਥੇ ਰਹਿਣ ਵਾਲੇ ਲੋਕਾਂ ਦਾ ਜੀਵਨ ਨਰਕ ਬਣਦਾ ਜਾ ਰਿਹਾ ਹੈ । ਇੱਥੇ ਸਾਹ ਤੇ ਚਮੜੀ ਰੋਗ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇੱਥੇ ਰੈਗੂਲਰ ਰੂਪ 'ਚ ਮੈਡੀਕਲ ਚੈੱਕਅਪ ਕੈਂਪ ਤੇ ਲੋਕਾਂ ਨੂੰ ਮੁਫ਼ਤ ਇਲਾਜ ਦੇਣ ਲਈ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕੋਈ ਸੰਸਦ ਮੈਂਬਰ ਦਰਬਾਰ ਲਾ ਰਿਹਾ ਹੈ ਪਰ ਦਰਬਾਰ ਵਿਚ ਸਮੱਸਿਆਵਾਂ ਨਹੀਂ ਸੁਣੀਆਂ ਜਾਂਦੀਆਂ, ਸਗੋਂ ਸੈਲਫੀਆਂ ਲਈਆਂ ਜਾਂਦੀਆਂ ਹਨ। 


Related News