ਸੰਤੁਲਨ ਵਿਗੜਨ ਕਾਰਨ ਕਾਰ ਦਰੱਖਤ ''ਚ ਵੱਜੀ, ਇਕ ਦੀ ਮੌਤ; 2 ਜ਼ਖ਼ਮੀ

Sunday, Mar 04, 2018 - 12:21 AM (IST)

ਸੰਤੁਲਨ ਵਿਗੜਨ ਕਾਰਨ ਕਾਰ ਦਰੱਖਤ ''ਚ ਵੱਜੀ, ਇਕ ਦੀ ਮੌਤ; 2 ਜ਼ਖ਼ਮੀ

ਬਟਾਲਾ/ਕਲਾਨੌਰ,  (ਬੇਰੀ, ਮਨਮੋਹਨ)-  ਅੱਜ ਸਵੇਰੇ ਹੋਈ ਸੜਕ ਦੁਰਘਟਨਾ ਦੌਰਾਨ ਮਾਰੂਤੀ ਕਾਰ ਦਰੱਖਤ 'ਚ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਦੋ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੰਤੋਖ ਸਿੰਘ (70) ਵਾਸੀ ਪਿੰਡ ਕਲੇਰ ਕਲਾਂ ਆਪਣੇ ਪੁੱਤਰ ਇੰਦਰ ਸਿੰਘ (45) ਅਤੇ ਇਕ ਹੋਰ ਸਾਥੀ ਬਚਨ ਸਿੰਘ (60) ਸਮੇਤ ਮਾਰੂਤੀ ਕਾਰ 'ਚ ਸਵਾਰ ਹੋ ਕੇ ਬਾਬਾ ਗਰੀਬ ਦਾਸ ਜੀ ਵਿਖੇ ਮੱਥਾ ਟੇਕ ਕੇ ਆਪਣੇ ਪਿੰਡ ਜਾ ਰਿਹਾ ਸੀ ਕਿ ਲਿੰਕ ਮਾਰਗ ਹਕੀਮਪੁਰ-ਨਾਨੋਹਾਰਨੀ ਦਰਮਿਆਨ ਰਸਤੇ ਵਿਚ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾ ਗਈ। 
ਸੂਚਨਾ ਮਿਲਣ 'ਤੇ ਐਂਬੂਲੈਂਸ 108 ਰਾਹੀਂ ਫਾਰਮਾਸਿਸਟ ਹਰਕੰਵਲ ਸਿੰਘ ਰੰਧਾਵਾ ਅਤੇ ਡਰਾਈਵਰ ਗੋਬਿੰਦ ਸਿੰਘ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਕਮਿਊਨਟੀ ਹੈਲਥ ਸੈਂਟਰ ਕਲਾਨੌਰ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਵੱਲੋਂ ਸੰਤੋਖ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦਕਿ ਜ਼ਖ਼ਮੀ ਇੰਦਰ ਸਿੰਘ ਅਤੇ ਬਚਨ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। 


Related News