ਪਾਈਪ ਲੀਕੇਜ ਕਾਰਨ ਥਾਣੇ ਅੱਗੇ ਖੜ੍ਹਾ ਰਹਿੰਦੈ ਪਾਣੀ
Sunday, Jul 23, 2017 - 12:26 AM (IST)
ਕਾਠਗੜ੍ਹ, (ਰਾਜੇਸ਼)- ਕਸਬਾ ਕਾਠਗੜ੍ਹ ਦੇ ਥਾਣੇ ਦੇ ਗੇਟ ਅੱਗੇ ਪਾਈਪ ਦੀ ਲੀਕੇਜ ਕਾਰਨ ਅਕਸਰ ਹੀ ਪਾਣੀ ਖੜ੍ਹਾ ਰਹਿੰਦਾ ਹੈ। ਜਾਣਕਾਰੀ ਮੁਤਾਬਕ ਬੀਤੇ ਕਈ ਦਿਨਾਂ ਤੋਂ ਥਾਣਾ ਕਾਠਗੜ੍ਹ ਦੇ ਮੇਨ ਗੇਟ ਦੇ ਨੇੜੇ ਤੋਂ ਲੰਘਦੀ ਪੀਣ ਵਾਲੇ ਪਾਣੀ ਦੀ ਪਾਈਪ ਲੀਕੇਜ ਹੋ ਰਹੀ ਹੈ, ਜਿਸ ਕਾਰਨ ਗੇਟ ਦੇ ਐਨ ਵਿਚਕਾਰ ਪਾਣੀ ਖੜ੍ਹਾ ਰਹਿੰਦਾ ਹੈ। ਪੁਲਸ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਗੇਟ ਤੋਂ ਲੰਘਣ ਸਮੇਂ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਲੋਕਾਂ ਦੀ ਮੰਗ ਹੈ ਕਿ ਹੋ ਰਹੀ ਲੀਕੇਜ ਨੂੰ ਠੀਕ ਕੀਤਾ ਜਾਵੇ ਤਾਂ ਜੋ ਗੇਟ 'ਚ ਪਾਣੀ ਜਮ੍ਹਾ ਨਾ ਹੋ ਸਕੇ।
