ਮਾਨਸਿਕ ਪ੍ਰੇਸ਼ਾਨੀ ਕਾਰਨ ਜ਼ਹਿਰ ਨਿਗਲੀ, ਮੌਤ
Monday, Jul 23, 2018 - 05:19 AM (IST)

ਹੁਸ਼ਿਆਰਪੁਰ, (ਅਮਰਿੰਦਰ)- ਦਸੂਹਾ ਰੋਡ ’ਤੇ ਸਥਿਤ ਇਕ ਨਿੱਜੀ ਕੰਪਨੀ ਨਜ਼ਦੀਕ ਦਿਹਾਡ਼ੀਦਾਰ ਮਜ਼ਦੂਰ ਉਦਲ ਬੰਜਾਰਾ ਪੁੱਤਰ ਮੁੰਨਾ ਬੰਜਾਰਾ ਵਾਸੀ ਦਮੋਹ (ਮੱਧ ਪ੍ਰਦੇਸ਼) ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਪਰਿਵਾਰ ਵਾਲੇ ਉਸ ਨੂੰ ਪਹਿਲਾਂ ਹਰਿਆਣਾ ਤੇ ਬਾਅਦ ’ਚ ਸਿਵਲ ਹਸਪਤਾਲ ਲੈ ਗਏ। ਉਦਲ ਦੀ ਹਾਲਤ ਵਿਗਡ਼ਦੇ ਦੇਖ ਡਾਕਟਰਾਂ ਨੇ ਉਸ ਨੂੰ ਤੁਰੰਤ ਹੀ ਡੀ.ਐੱਮ.ਸੀ. ਲੁਧਿਆਣਾ ਰੈਫ਼ਰ ਕਰ ਦਿੱਤਾ, ਜਿੱਥੇ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ।
ਸਿਵਲ ਹਸਪਤਾਲ ’ਚ ਮ੍ਰਿਤਕ ਦੇ ਭਰਾ ਹਰਦਾ ਬੰਜਾਰਾ ਨੇ ਹਰਿਆਣਾ ਪੁਲਸ ਨੂੰ ਦੱਸਿਆ ਕਿ ਉਦਲ ਕਰੀਬ 10 ਦਿਨ ਪਹਿਲਾਂ ਹੀ ਪਤਨੀ ਤੇ ਬੇਟੀਆਂ ਨੂੰ ਲੈ ਕੇ ਹੁਸ਼ਿਆਰਪੁਰ ਦੀ ਨਿੱਜੀ ਕੰਪਨੀ ’ਚ ਕੰਮ ਕਰਨ ਆਇਆ ਸੀ। ਬੀਤੀ ਸ਼ਾਮ ਮਾਨਸਿਕ ਪ੍ਰੇਸ਼ਾਨੀ ’ਚ ਉਸ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਕਾਰਨ ਨਾਲ ਉਸ ਦੀ ਮੌਤ ਹੋ ਗਈ।