ਜ਼ਮੀਨੀ ਵਿਵਾਦ ਕਾਰਨ ਕਿਸਾਨ ਨੇ ਨਹਿਰ ’ਚ ਮਾਰੀ ਛਾਲ, ਮੌਤ

09/05/2023 4:00:12 PM

ਮੋਰਿੰਡਾ (ਧੀਮਾਨ) : ਮੋਰਿੰਡਾ ਪੁਲਸ ਨੇ ਇਕ ਕਿਸਾਨ ਵਲੋਂ ਨਹਿਰ ’ਚ ਛਾਲ ਮਾਰਨ ਕਾਰਨ ਹੋਈ ਮੌਤ ਸਬੰਧੀ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਾ ਜ਼ਮੀਨੀ ਵਿਵਾਦ ਦਾ ਦੱਸਿਆ ਜਾ ਰਿਹਾ ਹੈ। ਐੱਸ. ਐੱਚ. ਓ. ਸਿਟੀ ਮੋਰਿੰਡਾ ਇੰਸ. ਸੁਨੀਲ ਕੁਮਾਰ ਨੇ ਦੱਸਿਆ ਕਿ ਹਰਪ੍ਰੀਤ ਕੌਰ ਪੁੱਤਰੀ ਤਰਲੋਚਨ ਸਿੰਘ ਵਾਸੀ ਪਿੰਡ ਖੰਟ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਸਾਂਝੀ ਜਾਇਦਾਦ ਪੀਰ ਕਾਲੋਨੀ ਅਤੇ ਦੁਸਹਿਰਾ ਗਰਾਊਂਡ ਸਰਹਿਦ ਵਿਖੇ ਹੈ, ਜਿਸ ਸਬੰਧੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਅਦਾਲਤ ’ਚ ਬਕਾਇਦਾ ਕੇਸ ਚੱਲਦਾ ਹੈ। ਉਸ ਨੇ ਦੱਸਿਆ ਕਿ ਰਣਧੀਰ ਸਿੰਘ ਚੰਡੀਗੜ੍ਹ, ਬਲਜਿੰਦਰ ਸਿੰਘ ਪਿੰਡ ਖੰਟ ਅਤੇ ਰਾਜਵੰਤ ਸਿੰਘ ਵਾਸੀ ਸਰਹਿੰਦ ਵਲੋਂ ਉਸ ਦੇ ਪਿਤਾ ਤਰਲੋਚਨ ਸਿੰਘ ਨੂੰ ਇਸ ਜਾਇਦਾਦ ਸਬੰਧੀ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ, ਜਿਸ ਕਾਰਨ ਤਰਲੋਚਨ ਸਿੰਘ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਅਕਸਰ ਇਹ ਗੱਲ ਕਹਿੰਦਾ ਸੀ ਕਿ ਜਦੋਂ ਵੀ ਮੇਰੀ ਮੌਤ ਹੋਈ ਤਾਂ ਉਸ ਲਈ ਇਹ ਵਿਅਕਤੀ ਜ਼ਿੰਮੇਵਾਰ ਹੋਣਗੇ। ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸੇ ਪ੍ਰੇਸ਼ਾਨੀ ਕਾਰਨ ਉਸ ਦਾ ਪਿਤਾ ਤਰਲੋਚਨ ਸਿੰਘ ਸਵੇਰੇ ਪੌਣੇ ਤਿੰਨ ਵਜੇ ਕਿਸੇ ਨੂੰ ਦੱਸੇ ਬਿਨਾਂ ਘਰੋਂ ਬਾਹਰ ਚਲਾ ਗਿਆ, ਜਿਸ ਦਾ ਸਕੂਟਰ ਪਿੰਡ ਕਜੌਲੀ ਕੋਲ ਨਹਿਰ ਕੰਢੇ ਖੜ੍ਹਾ ਮਿਲਿਆ ਅਤੇ ਉਸਦੀ ਲਾਸ਼ ਪਟਿਆਲਾ ਨੇੜੇ ਭਾਖੜਾ ਨਹਿਰ ’ਚੋਂ ਮਿਲੀ ਹੈ। ਹਰਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਘਰ ’ਚ ਉਹ ਆਪਣੇ ਪਿਤਾ ਦੇ ਸਕੂਟਰ ’ਚੋਂ ਮਿਲਿਆ ਸਾਮਾਨ ਚੈੱਕ ਕਰ ਰਹੀ ਸੀ ਤਾਂ ਇਕ ਲਿਫਾਫੇ ’ਚੋਂ ਤਰਲੋਚਨ ਸਿੰਘ ਵਲੋਂ ਐੱਸ. ਐੱਸ. ਪੀ. ਸ੍ਰੀ ਫ਼ਤਿਹਗੜ੍ਹ ਸਾਹਿਬ ਨੂੰ ਲਿਖੀ ਦਰਖ਼ਾਸਤ ਮਿਲੀ, ਜਿਸ ’ਚ ਤਰਲੋਚਨ ਸਿੰਘ ਨੇ ਰਣਧੀਰ ਸਿੰਘ, ਦਿਆਲ ਸਿੰਘ, ਰਾਜਵੰਤ ਸਿੰਘ ਅਤੇ ਬਲਜਿੰਦਰ ਸਿੰਘ ਉੱਪਰ ਉਕਤ ਜ਼ਮੀਨ ਸਬੰਧੀ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਖ਼ਤਮ ਹੋਵੇਗੀ ਪਟਵਾਰੀਆਂ ਦੀ 'ਫਰਲੋ', ਪ੍ਰਾਈਵੇਟ ਕਾਮਿਆਂ ਤੋਂ ਛੁੱਟੇਗਾ ਪਿੱਛਾ

ਹਰਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ’ਚੋਂ ਦਿਆਲ ਸਿੰਘ ਦੀ ਮੌਤ ਹੋ ਚੁੱਕੀ ਹੈ। ਹਰਪ੍ਰੀਤ ਕੌਰ ਨੇ ਪਲਸ ਕੋਲ ਲਿਖਵਾਏ ਬਿਆਨ ’ਚ ਕਿਹਾ ਕਿ ਇਨ੍ਹਾਂ ਵਿਅਕਤੀਆਂ ਵਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਕਰ ਕੇ ਹੀ ਉਸਦੇ ਪਿਤਾ ਨੇ ਪਿੰਡ ਕਜੌਲੀ ਕੋਲੋਂ ਲੰਘਦੀ ਭਾਖੜਾ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਇਸ ਲਈ ਇਨ੍ਹਾਂ ਵਿਅਕਤੀਆਂ ਵਿਰੁੱਧ ਕਾਰਵਾਈ ਕਰ ਕੇ ਇਨਸਾਫ ਦਿੱਤਾ ਜਾਵੇ। ਇੰਸ. ਸੁਨੀਲ ਕੁਮਾਰ ਨੇ ਦੱਸਿਆ ਕਿ ਹਰਪ੍ਰੀਤ ਕੌਰ ਦੇ ਬਿਆਨ ਦੇ ਆਧਾਰ ’ਤੇ ਰਣਧੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਸੈਕਟਰ-44 ਸੀ, ਚੰਡੀਗੜ੍ਹ, ਬਲਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਖੰਟ ਅਤੇ ਰਾਜਵੰਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਸਰਹਿੰਦ ਵਿਰੁੱਧ ਮੁਕੱਦਮਾ ਦਰਜ ਕਰ ਕੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸੰਨੀ ਦਿਓਲ ਵੱਲੋਂ ਤੌਬਾ ਕਰਨ 'ਤੇ ਗੁਰਦਾਸਪੁਰ ਲੋਕ ਸਭਾ ਸੀਟ ’ਤੇ ਅਹਿਮ ਰੋਲ ਨਿਭਾਉਣਗੇ ਨਵੇਂ ਚਿਹਰੇ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News