ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ''ਚ ਹਾਹਾਕਾਰ

Wednesday, Feb 14, 2018 - 12:20 AM (IST)

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ''ਚ ਹਾਹਾਕਾਰ

ਬਟਾਲਾ,  (ਬੇਰੀ)-  ਪਿੰਡ ਸ਼ਹਾਬਪੁਰਾ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਕੋਸਦਿਆਂ ਕਿਹਾ ਕਿ ਉਨ੍ਹਾਂ ਦੇ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਕਿਸੇ ਪਾਸੇ ਨਾ ਹੋਣ ਕਰ ਕੇ ਪਿੰਡ ਨਰਕ 'ਚ ਬਦਲ ਰਿਹਾ ਹੈ। 
ਇਸ ਮੌਕੇ ਪਿੰਡ ਸ਼ਹਾਬਪੁਰਾ ਦੇ ਕਰਨੈਲ ਸਿੰਘ ਪੁੱਤਰ ਹਰਨਾਮ ਸਿੰਘ, ਅਵਤਾਰ ਸਿੰਘ ਪੁੱਤਰ ਪਿਸ਼ੌਰਾ ਸਿੰਘ, ਬਲਜੀਤ ਸਿੰਘ ਪੁੱਤਰ ਸੁੱਚਾ ਸਿੰਘ, ਗੁਰਬਚਨ ਸਿੰਘ ਪੁੱਤਰ ਦਲੀਪ ਸਿੰਘ ਸਮੇਤ ਪਿੰਡ ਦੀਆਂ ਔਰਤਾਂ ਚਰਨਜੀਤ ਕੌਰ, ਜਸਬੀਰ ਕੌਰ, ਰਤਨ ਚੰਦ, ਕੌਸ਼ੱਲਿਆ ਰਾਣੀ, ਸਰਬਜੀਤ ਕੌਰ, ਰਾਣੀ, ਜੀਤੋ, ਗੁਰਮੀਤ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਸੀਵਰੇਜ ਵਿਵਸਥਾ ਕਾਫੀ ਸਮੇਂ ਤੋਂ ਠੱਪ ਪਈ ਹੈ ਤੇ ਇਸ ਸਬੰਧੀ ਅਸੀਂ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਅੱਗੇ ਜਾ ਕੇ ਬੇਨਤੀਆਂ ਵੀ ਕਰ ਚੁੱਕੇ ਹਾਂ ਪਰ ਨਗਰ ਕੌਂਸਲ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਗੰਦੇ ਪਾਣੀ ਦਾ ਨਿਕਾਸ ਕਿਸੇ ਪਾਸੇ ਨਾ ਹੋਣ ਕਰ ਕੇ ਪਿੰਡ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਏ ਪਏ ਹਨ। 
ਪਿੰਡ ਵਾਸੀਆਂ ਨੇ ਡੀ. ਸੀ. ਗੁਰਦਾਸਪੁਰ ਤੇ ਐੱਸ. ਡੀ. ਐੱਮ. ਬਟਾਲਾ ਸਮੇਤ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਕੇ ਦਾ ਜਾਇਜ਼ਾ ਲੈ ਕੇ ਲੋਕਾਂ ਦੇ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਕਰਵਾਉਣ ਲਈ ਯੋਗ ਪ੍ਰਬੰਧ ਕੀਤੇ ਜਾਣ।


Related News