ਸੈਲਰੀ ਨਾ ਮਿਲਣ ਕਾਰਨ ਜ਼ਿਲੇ ਦੇ ਸੇਵਾ ਕੇਂਦਰਾਂ ਦੇ ਮੁਲਾਜ਼ਮ ਹੜਤਾਲ ''ਤੇ

Tuesday, Dec 12, 2017 - 12:57 AM (IST)

ਸੈਲਰੀ ਨਾ ਮਿਲਣ ਕਾਰਨ ਜ਼ਿਲੇ ਦੇ ਸੇਵਾ ਕੇਂਦਰਾਂ ਦੇ ਮੁਲਾਜ਼ਮ ਹੜਤਾਲ ''ਤੇ

ਨਵਾਂਸ਼ਹਿਰ, (ਮਨੋਰੰਜਨ)- ਸਮੇਂ 'ਤੇ ਸੈਲਰੀ ਨਾ ਦੇਣ ਅਤੇ ਸਰਕਾਰੀ ਛੁੱਟੀਆਂ ਦੇ ਦਿਨ ਵੀ ਕੰਮ ਕਰਵਾਉਣ ਕਾਰਨ ਜ਼ਿਲੇ ਦੇ 55 ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਸੋਮਵਾਰ ਨੂੰ ਹੜਤਾਲ ਕਰ ਦਿੱਤੀ। ਹੜਤਾਲ ਦੀ ਵਜ੍ਹਾ ਨਾਲ ਪਬਲਿਕ ਨੂੰ ਵਾਪਸ ਮੁੜਨਾ ਪਿਆ, ਜਿਸ ਕਾਰਨ ਨਾ ਉਹ ਐਪਲੀਕੇਸ਼ਨ ਦੇ ਸਕੇ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਡਾਕੂਮੈਂਟਸ ਦੀ ਡਲਿਵਰੀ ਮਿਲ ਸਕੀ। 
ਪਿੰਡ ਰਕਾਸਣ ਤੋਂ ਆਏ ਸਤਨਾਮ ਸਿੰਘ, ਰਾਜਪ੍ਰੀਤ ਸਿੰਘ, ਭੰਗਲ ਕਲਾਂ ਤੋਂ ਸਾਧੂ ਰਾਮ, ਬਖਲੌਰ ਤੋਂ ਪਰਮਜੀਤ ਸਿੰਘ, ਉਸਮਾਨਪੁਰ ਤੋਂ ਬਲਵੰਤ ਕੌਰ, ਅਜੀਤ ਸਿੰਘ ਬੰਗਾ, ਲੰਗੜੋਆ ਤੋਂ ਸਰਵਣ ਸਿੰਘ ਨੇ ਕਿਹਾ ਕਿ ਉਹ ਸੇਵਾ ਕੇਂਦਰ 'ਚ ਕਾਗਜ਼ਾਤ ਦੀ ਡਲਿਵਰੀ ਲੈਣ ਆਏ ਸੀ। ਜਿਸ ਦੇ ਲਈ ਉਹ ਕਈ ਦਿਨਾਂ ਤੋਂ ਚੱਕਰ ਲਾ ਰਹੇ ਸਨ। ਅੱਜ ਇਥੇ ਆ ਕੇ ਪਤਾ ਲੱਗਾ ਕਿ ਕਰਮਚਾਰੀ ਹੜਤਾਲ 'ਤੇ ਹਨ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹੜਤਾਲ ਸਬੰਧੀ ਲੋਕਾਂ ਨੂੰ ਪਹਿਲਾਂ ਜਾਣਕਾਰੀ ਦੇਵੇ। 

PunjabKesari
ਇਸ ਦੌਰਾਨ ਮੁਲਾਜ਼ਮਾਂ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਸਾਲ ਵਿਚ ਸਿਰਫ ਚਾਰ ਛੁੱਟੀਆਂ ਮਿਲਦੀਆਂ ਹਨ, ਜਿਸ 'ਚ 26 ਜਨਵਰੀ, 15 ਅਗਸਤ, 2 ਅਕਤੂਬਰ ਅਤੇ ਦੀਵਾਲੀ ਦੀ ਛੁੱਟੀ ਸ਼ਾਮਲ ਹੈ ਪਰ ਇਸ ਵਾਰ 2 ਅਕਤੂਬਰ ਨੂੰ ਛੁੱਟੀ ਨਹੀਂ ਦਿੱਤੀ ਗਈ। ਸਰਕਾਰੀ ਦਫਤਰ ਬੰਦ ਹੋਣ ਦੇ ਬਾਵਜੂਦ ਸ਼ਨੀਵਾਰ ਨੂੰ ਸੇਵਾ ਕੇਂਦਰ ਖੁੱਲ੍ਹਾ ਰੱਖਿਆ ਜਾਂਦਾ ਹੈ। ਉਨ੍ਹਾਂ ਦਫਤਰ ਦੀ ਟਾਈਮਿੰਗ ਸਵੇਰ 9 ਤੋਂ ਸ਼ਾਮ 5 ਵਜੇ ਤਕ ਕਰਨ ਅਤੇ ਸ਼ਨੀਵਾਰ ਨੂੰ ਸੇਵਾ ਕੇਂਦਰ ਬੰਦ ਰੱਖਣ ਨੂੰ ਕਿਹਾ, ਜਿਵੇਂ ਕਿ ਪੰਜਾਬ ਸਰਕਾਰ ਦੇ ਦਫਤਰ ਚੱਲਦੇ ਹਨ। ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੀ ਸੈਲਰੀ 3-3 ਮਹੀਨੇ ਰੋਕ ਕੇ ਦਿੱਤੀ ਜਾਂਦੀ ਹੈ। ਇਸ ਨਾਲ ਉਨ੍ਹਾਂ ਨੂੰ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਕੰਪਨੀ ਉਨ੍ਹਾਂ ਨੂੰ ਹਰ ਮਹੀਨੇ 7 ਤਰੀਕ ਤੱਕ ਸੈਲਰੀ ਦੇਣੀ ਯਕੀਨੀ ਬਣਾਵੇ।


Related News