ਇਨਸਾਫ ਨਾ ਮਿਲਣ ਕਾਰਨ ਔਰਤ ਦੀ ਲਾਸ਼ ਸੜਕ ''ਤੇ ਰੱਖ ਕੇ ਦਿੱਤਾ ਧਰਨਾ
Monday, Feb 19, 2018 - 02:40 AM (IST)

ਬਟਾਲਾ, (ਗੋਰਾਇਆ)- ਬੀਤੇ ਦਿਨ ਪਿੰਡ ਢਪਈ ਦੀ ਇਕ ਔਰਤ ਦੀ ਗੰਨਿਆਂ ਵਾਲੀ ਟਰਾਲੀ ਹੇਠਾਂ ਆਉਣ ਕਾਰਨ ਮੌਤ ਹੋ ਗਈ ਸੀ ਪਰ ਪੁਲਸ ਵੱਲੋਂ ਇਨਸਾਫ਼ ਨਾ ਮਿਲਣ ਕਾਰਨ ਪੀੜਤ ਪਰਿਵਾਰ ਵੱਲੋਂ ਅਕਾਲੀ ਆਗੂ ਮੰਗਲ ਸਿੰੰਘ ਦੀ ਅਗਵਾਈ 'ਚ ਚੌਕ ਹਰਚੋਵਾਲ 'ਚ ਲਾਸ਼ ਰੱਖ ਕੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਪੀੜਤ ਪਰਿਵਾਰ ਨੇ ਕਿਹਾ ਕਿ ਪੁਲਸ ਜਦੋਂ ਤੱਕ ਮੁਲਜ਼ਮ ਚਾਲਕ ਨੂੰ ਕਾਬੂ ਕਰ ਕੇ ਪਰਚਾ ਦਰਜ ਨਹੀਂ ਕਰਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਦੂਜੇ ਪਾਸੇ, ਪੁਲਸ ਚੌਕੀ ਹਰਚੋਵਾਲ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।