ਸਿਲੰਡਰ ਫਟਣ ਕਾਰਨ ਵੱਡਾ ਹਾਦਸਾ : 2 ਮੰਜ਼ਿਲਾ ਇਮਾਰਤ ਢਹਿ-ਢੇਰੀ, ਇਕ ਵਿਅਕਤੀ ਦੀ ਮੌਤ

Thursday, Jan 11, 2024 - 11:03 AM (IST)

ਸਿਲੰਡਰ ਫਟਣ ਕਾਰਨ ਵੱਡਾ ਹਾਦਸਾ : 2 ਮੰਜ਼ਿਲਾ ਇਮਾਰਤ ਢਹਿ-ਢੇਰੀ, ਇਕ ਵਿਅਕਤੀ ਦੀ ਮੌਤ

ਨਵਾਂਗਾਓਂ/ਖਰੜ (ਮੁਨੀਸ਼, ਅਮਰਦੀਪ) : ਨਿਊ ਚੰਡੀਗੜ੍ਹ ਨੇੜੇ ਪਿੰਡ ਤੀੜਾ ਵਿਖੇ ਬੁੱਧਵਾਰ ਦੁਪਹਿਰ ਸਿਲੰਡਰ ਫਟਣ ਕਾਰਨ 2 ਮੰਜ਼ਿਲਾ ਇਮਾਰਤ ਢਹਿ ਗਈ ਅਤੇ ਇਕ ਵਿਅਕਤੀ ਦੀ ਮੌਤ ਅਤੇ 2 ਜ਼ਖਮੀ ਹੋ ਗਏ। ਸਿਲੰਡਰ ਫਟਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਧਮਾਕੇ ਤੋਂ ਬਾਅਦ ਇਕ ਜ਼ਖਮੀ ਵਿਅਕਤੀ ਇਮਾਰਤ ਵਿਚੋਂ ਬਾਹਰ ਆ ਡਿੱਗਿਆ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਜ਼ਖਮੀਆਂ ਦਾ ਪੀ. ਜੀ. ਆਈ. 'ਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ 35 ਸਾਲਾ ਧੀਰਜ ਵਜੋਂ ਹੋਈ ਹੈ। ਉਹ ਮੂਲ ਰੂਪ ਤੋਂ ਝਾਰਖੰਡ ਦਾ ਰਹਿਣ ਵਾਲਾ ਸੀ। ਉੇੱਥੇ ਹੀ 2 ਹੋਰ ਜ਼ਖ਼ਮੀਆਂ ਸਬੰਧੀ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਹੜੇ ਹਸਪਤਾਲ 'ਚ ਦਾਖ਼ਲ ਹਨ। ਕੈਟਰਿੰਗ ਗੋਦਾਮ ਦੇ ਮਾਲਕ ਦਾ ਨਾਂ ਨਵਨੀਤ ਨਾਰੰਗ ਦੱਸਿਆ ਜਾ ਰਿਹਾ ਹੈ, ਜਿਸ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਉਸਦੀ ਪਤਨੀ ਮੀਨਾ ਨਾਰੰਗ ਇਹ ਕੰਮ ਦੇਖ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕੜਾਕੇ ਦੀ ਠੰਡ 'ਚ ਵੱਡਾ ਹਾਦਸਾ : ਅੰਗੀਠੀ ਸੇਕਦੇ ਟੱਬਰ ਨੂੰ ਚੜ੍ਹੀ ਜ਼ਹਿਰੀਲੀ ਗੈਸ, ਮਾਸੂਮ ਦੀ ਮੌਤ
ਇਮਾਰਤ ’ਚ ਕੈਟਰਿੰਗ ਦੇ ਮੁਲਾਜ਼ਮ ਭਰ ਰਹੇ ਸਨ ਸਿਲੰਡਰ
2 ਮੰਜ਼ਿਲਾ ਇਮਾਰਤ ਸਿਲੰਡਰ ਫਟਣ ਕਾਰਨ ਹਾਦਸਾ ਗ੍ਰਸਤ ਹੋ ਗਈ, ਜਿਸ 'ਚ ਕੈਟਰਿੰਗ ਦਾ ਸਾਮਾਨ ਰੱਖਿਆ ਹੋਇਆ ਸੀ, ਜਿਸ ਦਾ ਮਾਲਕ ਚੰਡੀਗੜ੍ਹ ਦਾ ਵਸਨੀਕ ਦੱਸਿਆ ਗਿਆ ਹੈ, ਜੋ ਕਿ ਇੱਥੋਂ ਕੈਟਰਿੰਗ ਦਾ ਕਾਰੋਬਾਰ ਚਲਾ ਰਿਹਾ ਸੀ। ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਕੈਟਰਿੰਗ ਮੁਲਾਜ਼ਮ ਅੰਦਰ ਸੀ ਅਤੇ ਉਹ ਗੈਸ ਭਰ ਰਹੇ ਸਨ। ਜਦੋਂ ਧਮਾਕਾ ਹੋਇਆ ਤਾਂ 2 ਮੰਜ਼ਿਲਾ ਇਮਾਰਤ ਅਚਾਨਕ ਢਹਿ-ਢੇਰੀ ਹੋ ਗਈ। ਹਾਦਸੇ 'ਚ 2 ਗੱਡੀਆਂ ਵੀ ਮਲਬੇ ਦੇ ਹੇਠਾਂ ਆ ਗਈਆਂ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆਵਾਂ ਦੀ ਡੇਟਸ਼ੀਟ 'ਚ ਹੋਇਆ ਬਦਲਾਅ

ਇਹ ਵੀ ਦੱਸਿਆ ਗਿਆ ਕਿ ਇਮਾਰਤ 'ਚ ਕਈ ਹੋਰ ਗੈਸ ਸਿਲੰਡਰ ਰੱਖੇ ਹੋਏ ਦਿਸ ਰਹੇ ਸਨ। ਉੱਥੇ ਹੀ ਇਲਾਕੇ ਦੇ ਐੱਸ. ਐੱਚ. ਓ. ਸਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤੀੜਾ 'ਚ ਕੈਟਰਿੰਗ ਦੇ ਗੋਦਾਮ 'ਚ ਸਿਲੰਡਰ ਫਟ ਗਿਆ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਜ਼ਖ਼ਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News