ਕੂੜੇ ਦੇ ਢੇਰ ਕਾਰਨ ਵਾਪਰਿਆ ਹਾਦਸਾ, ਵਿਅਕਤੀ ਗੰਭੀਰ ਜ਼ਖ਼ਮੀ
Saturday, Aug 25, 2018 - 04:04 AM (IST)

ਲਾਂਬੜਾ, (ਵਰਿੰਦਰ)- ਨਜ਼ਦੀਕੀ ਪਿੰਡ ਰਾਮਪੁਰ ਦੇ ਨੇੜੇ ਸੁੱਟੇ ਗਏ ਵੱਡੇ ਕੂੜੇ ਦੇ ਢੇਰ ਕਾਰਨ ਅੱਜ ਦੇਰ ਸ਼ਾਮ ਹਨੇਰੇ ’ਚ ਇਕ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਕੇ ਗੰਭੀਰ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਮਾਨ ਸਿੰਘ ਵਾਸੀ ਪਿੰਡ ਲੱਲੀਆਂ ਖੁਰਦ ਐਕਟਿਵਾ ’ਤੇ ਆਪਣੇ ਪਿੰਡ ਤੋਂ ਲਾਂਬੜਾ ਵੱਲ ਨੂੰ ਆ ਰਿਹਾ ਸੀ | ਰਸਤੇ ’ਚ ਹਨੇਰਾ ਹੋਣ ਕਾਰਨ ਉਹ ਕੂੜੇ ਦੇ ਢੇਰ ਦਾ ਸ਼ਿਕਾਰ ਬਣ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ| ਜ਼ਖਮੀ ਸਤਨਾਮ ਸਿੰਘ ਨੂੰ ਲੋਕਾਂ ਨੇ ਸਥਾਨਕ ਦੋਆਬਾ ਹਸਪਤਾਲ ਇਲਾਜ ਲਈ ਪਹੁੰਚਾਇਆ| ਹਸਪਤਾਲ ਦੇ ਪ੍ਰਬੰਧਕ ਡਾ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਵਿਅਕਤੀ ਦੀ ਇਕ ਬਾਂਹ ਟੁੱਟ ਗਈ ਹੈ ਅਤੇ ਸਰੀਰ ’ਤੇ ਹੋਰ ਕਈ ਸੱਟਾਂ ਲੱਗ ਗਈਆਂ ਹਨ |