ਸਪਾਈਸ ਜੈੱਟ ਦੀ ਲਾਪਰਵਾਹੀ ਕਾਰਨ ਗਾਇਬ ਹੋਇਆ 50 ਦੇ ਕਰੀਬ ਯਤਾਰੀਆਂ ਦਾ ਸਾਮਾਨ ਮਿਲਿਆ

07/14/2022 4:44:13 PM

ਅੰਮ੍ਰਿਤਸਰ (ਗੁਰਿੰਦਰ ਸਾਗਰ) : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਸੀ, ਜਦੋਂ ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ SG-56 ਦੋ ਘੰਟੇ ਦੀ ਦੇਰੀ ਨਾਲ ਆਈ। ਇਸ ਫਲਾਈਟ ’ਚ 50 ਦੇ ਕਰੀਬ ਯਾਤਰੀਆਂ ਦਾ ਸਾਮਾਨ ਗਾਇਬ ਪਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਫਲਾਇਟ ’ਚੋਂ ਗਾਇਬ ਹੋਇਆ ਯਾਤਰੀਆਂ ਦਾ ਸਾਰਾ ਸਾਮਾਨ ਹੁਣ ਮਿਲ ਗਿਆ ਹੈ, ਜਿਸ ਨਾਲ ਯਾਤਰੀਆਂ ਨੂੰ ਸੁੱਖ ਦਾ ਸਾਹ ਆਇਆ।

ਪੜ੍ਹੋ ਇਹ ਵੀ ਖ਼ਬਰ: ਮੰਦਬੁੱਧੀ ਭਰਾ ਦਾ ਸਿਰ ’ਚ ਬਾਲਾ ਮਾਰ ਕੇ ਕਤਲ, ਖੁਰਦ-ਬੁਰਦ ਕਰਨ ਲਈ ਨਹਿਰ ’ਚ ਸੁੱਟੀ ਲਾਸ਼

ਦੱਸ ਦੇਈਏ ਕਿ ਫਲਾਈਟ ਦੀ ਦੇਰੀ ਅਤੇ ਸਾਮਾਨ ਨਾ ਮਿਲਣ ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸਾਮਾਨ ਗਾਇਬ ਹੋਣ ਦਾ ਪਤਾ ਲੱਗਣ ’ਤੇ ਸਾਰੇ ਮੁਸਾਫਰਾਂ ਵੱਲੋਂ ਏਅਰਪੋਰਟ ’ਤੇ ਖੂਬ ਹੰਗਾਮਾ ਵੀ ਕੀਤਾ ਗਿਆ। ਕਾਫ਼ੀ ਪਰੇਸ਼ਾਨੀ ਅਤੇ ਹੰਗਾਮਾ ਕਰਨ ਤੋਂ ਬਾਅਦ ਮੁਸਾਫਰਾਂ ਨੂੰ ਉਨ੍ਹਾਂ ਦਾ ਸਾਮਾਨ ਮਿਲ ਗਿਆ ਪਰ ਇਸ ਤਰ੍ਹਾਂ ਸਪਾਈਸ ਜੈੱਟ ਫਲਾਈਟ ਦੀ ਵੱਡੀ ਨਾਕਾਮੀ ਸਾਹਮਣੇ ਆਈ ਹੈ। ਇਸ ਨਾਕਾਮੀ ਕਾਰਨ ਮੁਸਾਫਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ: ਕੂੜੇ ਦੇ ਢੇਰ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼

ਦੱਸ ਦੇਈਏ ਕਿ ਇਹ ਫਲਾਈਟ ਦੇਰ ਰਾਤ 10: 45 pm ਮਿੰਟ ’ਤੇ ਉਥੋਂ ਉਡਾਣ ਭਰਨੀ ਸੀ ਪਰ ਉਸ ਨੇ 12: 41 ਸਵੇਰੇ ਉਡਾਣ ਭਰੀ। ਇਸ ਫਲਾਈਟ ਨੇ 3:20 ਮਿੰਟ ’ਤੇ ਅੰਮ੍ਰਿਤਸਰ ਏਅਰਪੋਰਟ ਪਹੁੰਚਣਾ ਸੀ ਜੋ 5:07 ਸਵੇਰੇ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ’ਤੇ ਲੈਂਡ ਹੋਈ। ਇਸ ਨਾਲ ਦੋ ਘੰਟੇ ਮੁਸਾਫਰਾਂ ਨੂੰ ਕਾਫੀ ਖੱਜਲ ਖੁਆਰ ਵੀ ਹੋਣਾ ਪਿਆ ਅਤੇ ਪੰਜਾਹ ਦੇ ਕਰੀਬ ਮੁਸਾਫ਼ਰਾਂ ਦਾ ਸਾਮਾਨ ਗਾਇਬ ਹੋ ਗਿਆ। ਕੜੀ ਮੁਸ਼ੱਕਤ ਅਤੇ ਹੰਗਾਮਾ ਕਰਨ ਤੋਂ ਬਾਅਦ ਯਾਤਰੀਆਂ ਦਾ ਸਾਮਾਨ ਉਨ੍ਹਾਂ ਨੂੰ ਵਾਪਸ ਮਿਲ ਗਿਆ।


rajwinder kaur

Content Editor

Related News