ਦੁਬਈ ਦੇ ਲੁਲੁ ਗਰੁੱਪ ਨੇ ਪੰਜਾਬ ਤੋਂ ਸ਼ੁਰੂ ਕੀਤੀ ਕਿੰਨੂ ਦੀ ਖਰੀਦ, 1500 ਟਨ ਦਾ ਰੱਖਿਆ ਟੀਚਾ
Sunday, Dec 24, 2023 - 04:47 PM (IST)
ਚੰਡੀਗੜ੍ਹ (ਰਮਨਜੀਤ ਸਿੰਘ) – ਦੁਨੀਆ ਦੇ 23 ਤੋਂ ਵੱਧ ਦੇਸ਼ਾਂ ਵਿਚ ਫ਼ਲਾਂ ਅਤੇ ਸਬਜ਼ੀਆਂ ਦੇ 250 ਤੋਂ ਵੱਧ ਸ਼ਾਪਿੰਗ ਮਾਲ ਚਲਾਉਣ ਵਾਲੇ ਦੁਬਈ ਦੇ ਲੁਲੁ ਗਰੁੱਪ ਨੇ ਆਖਿਰਕਾਰ ਖਰੀਦਦਾਰੀ ਲਈ ਪੰਜਾਬ ਦਾ ਰੁਖ਼ ਕਰ ਲਿਆ ਹੈ। ਪੰਜਾਬ ਤੋਂ ਰਾਜ ਸਭਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਲੋਂ ਗਰੁੱਪ ਦੇ ਸੰਸਥਾਪਕ ਐੱਮ. ਏ. ਯੂਸਫ਼ ਅਲੀ ਨਾਲ ਮੁਲਾਕਾਤ ਕਰਕੇ ਪੰਜਾਬ ਦੀਆਂ ਖੇਤੀ ਵਸਤਾਂ ਦੀ ਖਰੀਦ ਦਾ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : GST ਦੀ ਵਸੂਲੀ ’ਚ ਪੰਜਾਬ ਦੇ ਮੁਕਾਬਲੇ ਹਰਿਆਣਾ ਅੱਗੇ, ਸੂਬੇ ’ਚ ਲੋਹਾ-ਸਕ੍ਰੈਪ ਟੈਕਸ ਮਾਫੀਆ ਦੀ ‘ਗਰਜ’
ਹੁਣ ਗਰੁੱਪ ਨੇ ਦੁਬਈ ਐਕਸਪੋਰਟ ਲਈ ਪੰਜਾਬ ਤੋਂ ਕਿੰਨੂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਇਸ ਸੀਜ਼ਨ ਵਿਚ 1500 ਟਨ ਦਾ ਟੀਚਾ ਰੱਖਿਆ ਗਿਆ ਹੈ, ਜਦਕਿ 350 ਟਨ ਦੇ ਕਰੀਬ ਕਿੰਨੂ ਪਹਿਲਾਂ ਹੀ ਐਕਸਪੋਰਟ ਕੀਤਾ ਜਾ ਚੁੱਕਾ ਹੈ। ਕਿੰਨੂ ਦੀ ਖਰੀਦ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਕਰਨ ਲਈ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਲੁਲੁ ਗਰੁੱਪ ਦੇ ਕਮਰਸ਼ੀਅਲ ਮੈਨੇਜਰ (ਇੰਡੀਆ) ਰਾਕੇਸ਼ ਰਵੀ ਅਤੇ ਸਨ ਫਾਊਂਡੇਸ਼ਨ ਪੰਜਾਬ ਦੇ ਸੀ.ਈ.ਓ. ਗੁਰਵੀਰ ਸਿੰਘ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਸਹਿਯੋਗ ਦੀ ਮੰਗ ਕੀਤੀ।
ਇਹ ਵੀ ਪੜ੍ਹੋ : Year Ender 2023 : 2,000 ਦੇ ਨੋਟ ਤੋਂ ਲੈ ਕੇ UPI ਤੱਕ ਇਸ ਸਾਲ ਬੈਂਕਿੰਗ ਪ੍ਰਣਾਲੀ 'ਚ ਹੋਏ ਕਈ ਬਦਲਾਅ
ਰਾਜ ਸਭਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਲੁਲੁ ਗਰੁੱਪ ਦੇ ਮਾਲਕ ਐੱਮ. ਏ. ਯੂਸਫ਼ ਅਲੀ ਨਾਲ ਮੁਲਾਕਾਤ ਦੌਰਾਨ ਲੁਲੁ ਗਰੁੱਪ ਦੇ ਹਾਈਪਰਮਾਲਜ਼ ਵਿਚ ਪੰਜਾਬ ਦੇ ਫ਼ਲਾਂ ਅਤੇ ਸਬਜ਼ੀਆਂ ਨੂੰ ਥਾਂ ਦੇਣ ਦੀ ਬੇਨਤੀ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਪੰਜਾਬ ਵਿਚ ਫੂਡ ਪ੍ਰੋਸੈਸਿੰਗ ਦੇ ਕਾਰੋਬਾਰ ਵਿਚ ਵੀ ਵੱਡੇ ਨਿਵੇਸ਼ ਦੀ ਸ਼ੁਰੂਆਤ ਕਰਦਿਆਂ ਡੇਰਾਬੱਸੀ ਨੇੜੇ 42 ਏਕੜ ਜ਼ਮੀਨ ਖਰੀਦੀ ਹੈ, ਜਿੱਥੇ ਜਲਦੀ ਹੀ ਪੰਜਾਬ ਦੇ ਫ਼ਲਾਂ ਅਤੇ ਸਬਜ਼ੀਆਂ ਦੀ ਫੂਡ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ ਪਰ ਪੰਜਾਬ ਵਿਚੋਂ ਕਿੰਨੂ ਦੀ ਖਰੀਦ ਹੁਣ ਤੋਂ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ : ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ 'ਚ ਲੱਗੀ ਅੱਗ, ਡਰੋਨ ਹਮਲੇ ਦਾ ਸ਼ੱਕ, ਅਲਰਟ 'ਤੇ Indian Navy
ਕਿੰਨੂ ਦੇ ਨਾਲ-ਨਾਲ ਪੰਜਾਬ ਤੋਂ ਹਰੇ ਮਟਰ, ਗਾਜਰ ਅਤੇ ਨਾਸ਼ਪਾਤੀ ਦੀ ਖਰੀਦ ’ਤੇ ਚੱਲ ਰਹੀ ਚਰਚਾ
ਲੂਲੂ ਗਰੁੱਪ ਦੇ ਕਮਰਸ਼ੀਅਲ ਮੈਨੇਜਰ (ਇੰਡੀਆ) ਰਾਕੇਸ਼ ਰਵੀ ਨੇ ਕਿਹਾ ਕਿ ਪੰਜਾਬ ਦੇ ਕਿੰਨੂ ਦੀ ਗੁਣਵੱਤਾ ਚੰਗੀ ਹੈ ਪਰ ਇਸ ਨੂੰ ਸੁਧਾਰਨ ਦੀ ਲੋੜ ਹੈ ਕਿਉਂਕਿ ਅੰਤਰਰਾਸ਼ਟਰੀ ਮਾਪਦੰਡਾਂ ’ਤੇ ਖਰਾ ਉਤਰਨ ਵਾਲਾ ਕਿੰਨੂ ਲੱਭਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ 1500 ਟਨ ਕਿੰਨੂ ਖਰੀਦਣ ਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਸੀਜ਼ਨ ਦੀ ਖਰੀਦ ਲਈ ਅਸੀਂ ਸਨ ਫਾਊਂਡੇਸ਼ਨ ਨਾਲ ਮਿਲ ਕੇ ਕਿੰਨੂ ਉਤਪਾਦਕਾਂ ਨੂੰ ਮਾਤਰਾ ’ਤੇ ਨਹੀਂ ਸਗੋਂ ਗੁਣਵੱਤਾ ’ਤੇ ਧਿਆਨ ਦੇਣ ਲਈ ਜਾਗਰੂਕ ਕਰਾਂਗੇ ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਰਾਕੇਸ਼ ਰਵੀ ਨੇ ਕਿਹਾ ਕਿ ਅਸੀਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੇ ਸਹਿਯੋਗ ਨਾਲ ਲੁਲੁ ਗਰੁੱਪ ਲਈ ਪੰਜਾਬ ਤੋਂ ਹਰੇ ਮਟਰ, ਕਾਲੀ ਗਾਜਰ ਅਤੇ ਨਾਸ਼ਪਾਤੀ ਦੀ ਖਰੀਦ ਲਈ ਵੀ ਯਤਨਸ਼ੀਲ ਹਾਂ।
ਰਾਜ ਸਭਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਲੁਲੁ ਗਰੁੱਪ ਦੇ ਕਮਰਸ਼ੀਅਲ ਮੈਨੇਜਰ (ਇੰਡੀਆ) ਰਾਕੇਸ਼ ਰਵੀ ਅਤੇ ਸਨ ਫਾਊਂਡੇਸ਼ਨ ਦੇ ਸੀ.ਈ.ਓ. ਗੁਰਵੀਰ ਸਿੰਘ ਲੁਲੁ ਗਰੁੱਪ ਵਲੋਂ ਪੰਜਾਬ ਦੇ ਅਬੋਹਰ ਤੋਂ ਕਿੰਨੂ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8