ਦੁਬਈ : ਨੌਕਰੀ ਦੀ ਭਾਲ ਲਈ ਗਏ ਭਾਰਤੀ ਹੁਣ ਘਰਾਂ ਨੂੰ ਆਉਣ ਲਈ ਰਹੇ ਤਰਸ

Saturday, Apr 18, 2020 - 03:18 AM (IST)

ਦੁਬਈ : ਨੌਕਰੀ ਦੀ ਭਾਲ ਲਈ ਗਏ ਭਾਰਤੀ ਹੁਣ ਘਰਾਂ ਨੂੰ ਆਉਣ ਲਈ ਰਹੇ ਤਰਸ

ਦੁਬਈ - ਨੌਕਰੀ ਦੀ ਭਾਲ ਵਿਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਆਏ ਕਈ ਭਾਰਤੀ ਕੋਰੋਨਾਵਾਇਰਸ ਮਹਾਮਾਰੀ ਦੇ ਚੱਲੇਦੇ ਲਾਗੂ ਯਾਤਰਾ ਪਾਬੰਦੀਆਂ ਕਾਰਨ ਇਥੇ ਫਸੇ ਹੋਏ ਹਨ। ਜਿਵੇਂ-ਜਿਵੇਂ ਉਨ੍ਹਾਂ ਦੇ ਕੋਲ ਪੈਸੇ ਖਤਮ ਹੋ ਰਹੇ ਹਨ, ਵਤਨ ਵਾਪਸੀ ਨੂੰ ਲੈ ਕੇ ਬੇਸਬਰੀ ਉਨੀਂ ਹੀ ਵੱਧਦੀ ਜਾ ਰਹੀ ਹੈ।

ਗਲਫ ਨਿਊਜ਼ ਦੀ ਖਬਰ ਮੁਤਾਬਕ ਕੇਰਲ ਦੇ ਕੰਨੂਰ ਜ਼ਿਲੇ ਦੇ ਨਿਵਾਸੀ ਸ਼ਾਹਨਾਦ ਪੁਲੁਕਕੂਲ (26) ਦਾ ਵੀਜ਼ਾ ਇਕ ਅਪ੍ਰੈਲ ਨੂੰ ਖਤਮ ਹੋ ਚੁੱਕਿਆ ਹੈ। ਪੁਲੁਕਕੂਲ ਨੇ ਦੱਸਿਆ ਕਿ ਉਹ ਹੋਰ ਅਲ ਅੰਜ ਵਿਚ ਇਕ ਕਮਰੇ ਦੇ ਅਪਾਰਟਮੈਂਟ ਵਿਚ 4 ਹੋਰ ਲੋਕਂ ਦੇ ਨਾਲ ਰਹਿੰਦਾ ਹੈ। ਉਸ ਨੇ ਆਖਿਆ ਕਿ ਮੇਰੇ ਭਰਾ ਨੇ ਕਿਰਾਏ 'ਤੇ ਅਪਾਰਟਮੈਂਟ ਲੈ ਰੱਖਿਆ ਹੈ, ਜਿਸ ਵਿਚ 4 ਹੋਰ ਲੋਕ ਵੀ ਸਾਡੇ ਨਾਲ ਰਹਿ ਹਹੇ ਹਨ। ਮੇਰਾ ਭਰਾ ਵਾਹਨ ਚਲਾਉਂਦਾ ਹੈ ਅਤੇ ਉਹ ਹੀ ਸਾਡੀ ਦੇਖਭਾਲ ਕਰ ਰਿਹਾ ਹੈ।

ਪੁਲੁਕਕੂਲ ਨੇ ਆਖਿਆ ਕਿ ਉਹ ਡਰਾਈਵਰ ਦੇ ਤੌਰ 'ਤੇ ਕੰਮ ਕਰਨ ਲਈ ਇਥੇ ਆਇਆ ਸੀ ਪਰ ਅਜੇ ਕੰਮ ਨਹੀਂ ਮਿਲਿਆ ਹੈ। ਅਖਬਾਰ ਵਿਚ ਉਸ ਦੇ ਹਵਾਲੇ ਤੋਂ ਆਖਿਆ ਗਿਆ ਹੈ ਕਿ ਮੈਂ ਬਸ ਆਪਣੇ ਘਰ ਜਾਣਾ ਚਾਹੁੰਦਾ ਹੈ। ਮੈਂ ਆਪਣੇ ਭਰਾ 'ਤੇ ਬੋਝ ਨਹੀਂ ਬਣਨਾ ਚਾਹੁੰਦਾ। ਪੁਲੁਕਕੂਲ ਤੋਂ ਇਲਾਵਾ ਕਈ ਹੋਰ ਭਾਰਤੀ ਕੰਮ ਦੀ ਭਾਲ ਵਿਚ ਯੂ. ਏ. ਈ. ਆਏ ਹਨ ਪਰ ਕੋਲ ਘੱਟ ਪੈਸੇ ਅਤੇ ਉਹ ਵੀ ਖਤਮ ਹੋ ਜਾਣ ਤੋਂ ਬਾਅਦ ਉਹ ਆਪਣੇ ਘਰ ਵਾਪਸ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੇਰਲ ਦੇ ਕੰਨੂਰ ਜ਼ਿਲੇ ਦੇ ਹੀ ਰਹਿਣ ਵਾਲੇ ਸ਼ੌਕਤ ਅਲੀ (29) ਵੀ ਪੁਲੁਕਕੂਲ ਅਤੇ ਉਨ੍ਹਾਂ ਦੇ ਭਰਾ ਦੇ ਨਾਲ ਹੀ ਰਹਿੰਦਾ ਹੈ। ਉਸ ਨੇ ਆਖਿਆ ਕਿ ਉਸ ਦੀ ਇਕ ਨੌਕਰੀ ਲਈ ਚੋਣ ਹੋ ਗਈ ਸੀ ਪਰ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦੇ ਕੰਪਨੀ ਨੇ ਭਰਤੀ ਦੀ ਪ੍ਰਕਿਰਿਆ 'ਤੇ ਰੋਕ ਲਾ ਦਿੱਤੀ। ਅਲੀ ਨੇ ਆਖਿਆ ਕਿ ਮੇਰਾ ਵੀਜ਼ਾ ਮਈ ਵਿਚ ਖਤਮ ਹੋਵੇਗਾ ਪਰ ਮੈਨੂੰ ਇਥੇ ਰਹਿਣ ਦਾ ਕੋਈ ਕਾਰਨ ਨਹੀਂ ਲੱਭ ਰਿਹਾ।ਕਿਸੇ ਦੇ ਨਾਲ ਰਹਿਣ 'ਤੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਅਤੇ ਮੈਂ ਵਾਪਸ ਜਾਣਾ ਚਾਹੁੰਦਾ ਹਾਂ।

ਮਹੇਸ਼ ਪੂਰਬਾ ਵੀ ਆਪਣੇ ਹਾਲਾਤ ਨੂੰ ਲੈ ਕੇ ਚਿੰਤਤ ਹੈ। ਉਸ ਦਾ ਵੀਜ਼ਾ 30 ਮਾਰਚ ਨੂੰ ਖਤਮ ਹੋ ਚੁੱਕਿਆ ਹੈ। ਉਸ ਨੇ 25 ਮਾਰਚ ਨੂੰ ਦੁਬਈ ਛੱਡ ਕੇ ਜਾਣਾ ਸੀ। ਪੂਰਬਾ ਨੇ ਆਖਿਆ ਕਿ ਮੈਨੂੰ ਸੁਣਿਆ ਹੈ ਕਿ ਵੀਜ਼ੇ ਤੋਂ ਬਾਅਦ ਜ਼ਿਆਦਾ ਦੇਰ ਰੋਕਣ 'ਤੇ ਲੱਗਣ ਵਾਲਾ ਜ਼ੁਰਮਾਨਾ ਮਾਫ ਕਰ ਦਿੱਤਾ ਜਾਵੇਗਾ। ਫਿਰ ਵੀ ਮੈਂ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦਾ ਹਾਂ।ਪੂਰਬਾ ਆਪਣੇ ਦੋਸਤ ਰਹਿ ਰਿਹਾ ਹੈ ਪਰ ਉਸ ਦਾ ਆਖਣਾ ਹੈ ਕਿ ਉਹ ਲੰਬੇ ਸਮੇਂ ਤੱਕ ਉਸ 'ਤੇ ਬੋਝ ਬਣ ਕੇ ਨਹੀਂ ਰਹਿਣਾ ਚਾਹੁੰਦਾ। ਕੇਰਲ ਦੇ ਮੁਸਦਿਕ ਐਮ (27) ਨੇ ਆਖਿਆ ਕਿ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਹੈ ਕਿਉਂਕਿ ਇਥੇ ਰੁਕ ਕੇ ਨੌਕਰੀ ਲੱਭਣ ਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ। ਅਖਬਾਰ ਨੇ ਆਖਿਆ ਕਿ ਟ੍ਰੈਵਲ ਏਜੰਟ ਅਤੇ ਸਮਾਜਿਕ ਵਰਕਰਾਂ ਮੁਤਾਬਕ ਯੂ. ਏ. ਈ. ਵਿਚ ਫਸੇ ਅਜਿਹੇ ਕਈ ਲੋਕ ਹੋਰ ਵੀ ਹਨ।
 


author

Khushdeep Jassi

Content Editor

Related News