ਦੁਬਈ ’ਚ ਮਰੇ ਨੌਜਵਾਨ ਦੀ ਲਾਸ਼ ਪਿੰਡ ਪੁੱਜੀ

Monday, Jul 23, 2018 - 04:12 AM (IST)

ਦੁਬਈ ’ਚ ਮਰੇ ਨੌਜਵਾਨ ਦੀ ਲਾਸ਼ ਪਿੰਡ ਪੁੱਜੀ

 ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)-  ਨੇਡ਼ਲੇ ਪਿੰਡ ਸ਼ੇਰਪੁਰ ਬੇਟ ਦਾ ਨੌਜਵਾਨ ਅਵਤਾਰ ਸਿੰਘ, ਜਿਸ ਦੀ ਦੁਬਈ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਦੀ ਲਾਸ਼ ਅੱਜ ਦਿੱਲੀ ਏਅਰਪੋਰਟ ਤੋਂ ਪਿੰਡ ਵਿਖੇ ਲਿਆਂਦੀ ਗਈ।  ਪਿੰਡ ਦੇ ਸ਼ਮਸ਼ਾਨਘਾਟ ਵਿਖੇ  ਅਵਤਾਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
 ਅਵਤਾਰ ਸਿੰਘ 25 ਦਿਨ ਪਹਿਲਾਂ ਹੀ ਰੋਜ਼ਗਾਰ ਲਈ ਦੁਬਈ ਗਿਆ ਸੀ। ਅੰਤਿਮ ਸੰਸਕਾਰ ਮੌਕੇ ਹੁਸਨ ਲਾਲ ਮਡ਼ਕਨ, ਸ਼ਿਵ ਕੁਮਾਰ ਮਡ਼ਕਨ, ਕ੍ਰਿਸ਼ਨ ਕੁਮਾਰ ਕਾਲਡ਼ਾ, ਓਮ ਪ੍ਰਕਾਸ਼ ਕਾਲਡ਼ਾ, ਧਰਮਪਾਲ ਸਿੰਘ, ਛਿੰਦਰਪਾਲ ਐਡਵੋਕੇਟ, ਸੁਰਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। 
 


Related News