DTF 18 ਜੁਲਾਈ ਨੂੰ ਸੰਗਰੂਰ ’ਚ ਕਰੇਗੀ ਸੂਬਾਈ ਮੁਜ਼ਾਹਰਾ

Monday, Jun 21, 2021 - 08:33 PM (IST)

ਮੋਗਾ,ਸ਼ਾਹਕੋਟ(ਅਰੁਣ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਦੀ ਪ੍ਰਧਾਂਨਗੀ ਹੇਠ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਮੋਗਾ ਵਿਖੇ ਕੀਤੀ ਗਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਔਜਲਾ ਅਤੇ ਸੂਬਾ ਸਹਾਇਕ ਸਕੱਤਰ ਗੁਰਮੀਤ ਸਿੰਘ ਕੋਟਲੀ ਨੇ ਦੱਸਿਆ ਕਿ ਮੀਟਿੰਗ ਵਿਚ ਸਭ ਤੋਂ ਪਹਿਲੇ ਮਤੇ ਵਿਚ ਸਿੱਖਿਆ ਵਿਭਾਗ ਵਿਚ ਵੱਖ-ਵੱਖ ਕੈਟਾਗਰੀਆਂ ਦੇ ਕੱਟੇ ਅਧਿਆਪਕਾਂ ਵੱਲੋਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਮੁਹਾਲੀ ਵਿਖੇ ਲਗਾਏ ਪੱਕੇ ਮੋਰਚੇ ਦੀ ਹਮਾਇਤ ਕਰਦਿਆਂ ਉਨ੍ਹਾਂ ਦੀ ਹਰ ਪ੍ਰਕਾਰ ਦੀ ਮਦਦ ਕਰਨ ਦਾ ਮਤਾ ਪਾਸ ਕੀਤਾ। ਕੰਪਿਊਟਰ ਅਧਿਆਪਕਾਂ,ਐਨ.ਐਸ.ਕਿਊ.ਐਫ ਦੇ ਅਧਿਆਪਕਾਂ ਨੂੰ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦੀ ਮੰਗ ਕੀਤੀ ਗਈ। ਠੇਕਾ ਮੁਲਾਜ਼ਮਾਂ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆ ਉਨ੍ਹਾਂ ਦੇ ਸੰਘਰਸ਼ਾਂ ਵਿਚ ਭਰਵੀਂ ਸਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਅਤੇ ਯੂ.ਟੀ ਮੁਲਾਜ਼ਮ ਅਤੇ ਪੈਨਸ਼ਰ ਸਾਂਝਾ ਫਰੰਟ ਵੱਲੋਂ 22 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਛੇਂਵੇ ਪੇਅ ਕਮਿਸ਼ਨ ਦੀ ਜਾਰੀ ਕੀਤੀ ਰਿਪੋਰਟ ਨੂੰ ਧੋਖਾ ਕਰਾਰ ਦਿੰਦਿਆਂ ਇਸਨੂੰ ਪੰਜਵੇ ਤਨਖਾਹ ਕਮਿਸ਼ਨ ਦੀ ਕਾਰਬਨ ਕਾਪੀ ਦੱਸਿਆ। ਮੀਟਿੰਗ ਵਿਚ ਸਰਵਸੰਮਤੀ ਨਾਲ ਫੈਸਲਾ ਕੀਤਾ ਕਿ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਅਤੇ ਮੀਟਿੰਗਾਂ ਕਰਨ ਦਾ ਵਾਅਦਾ ਕਰਕੇ ਮੁਕਰਨ ਵਾਲੇ ਸਿੱਖਿਆ ਮੰਤਰੀ ਦੇ ਜੱਦੀ ਸ਼ਹਿਰ ਸੰਗਰੂਰ ਵਿਚ ਸੂਬਾਈ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ। ਅੱਜ ਤੋਂ ਹੀ ਉਕਤ ਮੁਜ਼ਾਹਰੇ ਦੀਆਂ ਤਿਆਰੀਆਂ ਕਰਨ ਲਈ ਸੂਬਾਈ ਤੇ ਜ਼ਿਲ੍ਹਾ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਮੀਟਿੰਗ ਵਿਚ ਕਰਨੈਲ ਸਿੰਘ ਚਿੱਟੀ,ਸੁਖਵਿੰਦਰ ਸੁੱਖੀ,ਰੇਸਮ ਸਿੰਘ,ਸੁਰਿੰਦਰਜੀਤ ਸਿੰਘ ਮਾਨ,ਅਮਨਦੀਪ ਸਿੰਘ ਮੋਗਾ,ਰਾਮ ਸਵਰਨ ਲੱਖੇਵਾਲੀ,ਦਾਤਾ ਸਿੰਘ,ਪ੍ਰੀਤਮ ਸਿੰਘ ਘੁੰਮਣ,ਦੀਦਾਰ ਸਿੰਘ ਮੁੱਦਕੀ,ਹਰਜੀਤ ਜੀਦਾ,ਗਗਨ ਪਾਹਵਾ,ਤਲਵਿੰਦਰ ਸਿੰਘ,ਸੁਖਵਿੰਦਰ ਪਾਲ ਅਤੇ ਜਗਜੀਵਨ ਕੌਰ ਹਾਜਰ ਸਨ।


Bharat Thapa

Content Editor

Related News