ਚੀਮਾ ਮੰਡੀ ਨੇ ਕਿਸਾਨਾਂ ਨੂੰ ਦਿੱਤਾ ਤੋਹਫ਼ਾ, ਝੋਨੇ ਦੀ ਸਿੱਧੀ ਬਿਜਾਈ ਲਈ ਜ਼ਿਲ੍ਹੇ ਦੇ DSR ਮਸ਼ੀਨਾਂ ਕਰਵਾਈਆਂ ਜਾਣਗੀਆਂ

Monday, May 16, 2022 - 02:25 PM (IST)

ਚੀਮਾ ਮੰਡੀ ਨੇ ਕਿਸਾਨਾਂ ਨੂੰ ਦਿੱਤਾ ਤੋਹਫ਼ਾ, ਝੋਨੇ ਦੀ ਸਿੱਧੀ ਬਿਜਾਈ ਲਈ ਜ਼ਿਲ੍ਹੇ ਦੇ DSR ਮਸ਼ੀਨਾਂ ਕਰਵਾਈਆਂ ਜਾਣਗੀਆਂ

ਚੀਮਾ ਮੰਡੀ (ਦਲਜੀਤ ਸਿੰਘ ਬੇਦੀ) : ਖੇਤੀ ਕਰਨ ਦੀਆਂ ਨਵੀਆਂ ਤਕਨੀਕਾਂ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੇ ਖੇਤੀਬਾੜੀ ਔਜ਼ਾਰ ਤਿਆਰ ਕਰਨ ਵਾਲੀ ਭਾਰਤ ਦੀ ਨੰਬਰ ਇਕ ਖੇਤੀਬਾੜੀ ਇੰਡਸਟਰੀ ਜਗਤਜੀਤ ਗਰੁੱਪ ਚੀਮਾ ਮੰਡੀ ਵੱਲੋਂ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਯੋਗਦਾਨ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਡੀ.ਐਸ.ਆਰ (ਡਾਇਰੈਕਟ ਸੀਡਿੰਗ ਰਾਈਸ) ਮਸ਼ੀਨ, ਸਮੇਤ ਟਰੈਕਟਰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਡੇਰਾਬੱਸੀ 'ਚ ਨਾੜ ਦੀ ਅੱਗ ਕਾਰਨ ਜਿਊਂਦਾ ਸੜੀ ਸੀ ਬੱਚੀ, ਕਿਸਾਨ ਖ਼ਿਲਾਫ਼ ਦਰਜ ਹੋਇਆ ਮਾਮਲਾ

PunjabKesari

ਗੱਲਬਾਤ ਕਰਦਿਆਂ ਜਗਤਜੀਤ ਗਰੁੱਪ ਦੇ ਐੱਮ.ਡੀ ਜਗਤਜੀਤ ਸਿੰਘ ਸਾਰੋਂ ਅਤੇ ਚੇਅਰਮੈਨ ਧਰਮ ਸਿੰਘ ਸਾਰੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਬਹੁਤ ਵਧੀਆ ਉੱਦਮ ਕੀਤਾ ਗਿਆ ਹੈ ਕਿਉਂਕਿ ਝੋਨੇ ਦੀ ਲਵਾਈ ਦੀ ਪੁਰਾਣੀ ਤਕਨੀਕ ਨਾਲ ਧਰਤੀ ਹੇਠਲੇ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਬਦਲ ਵਜੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਜਿਥੇ ਪ੍ਰਤੀ ਏਕੜ 15 ਸੌ ਰੁਪਏ ਦੇਣ ਦਾ ਵਾਅਦਾ ਕੀਤਾ ਹੈ ਉੱਥੇ ਜਗਤਜੀਤ ਗਰੁੱਪ ਚੀਮਾ ਵੱਲੋਂ ਜ਼ਿਲ੍ਹਾ ਸੰਗਰੂਰ ਦੇ 11 ਬਲਾਕਾਂ 'ਚ ਝੋਨੇ ਦੀ ਸਿੱਧੀ ਬਿਜਾਈ ਲਈ ਡੀ.ਐਸ.ਆਰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨਾਲ ਬੈਠਕ ਮਗਰੋਂ ਐਕਸ਼ਨ 'ਚ ਸਿੱਖਿਆ ਵਿਭਾਗ, ਸਕੂਲ ਮੁਖੀਆਂ ਨੂੰ ਜਾਰੀ ਕੀਤੇ ਪੱਤਰ

ਉਨ੍ਹਾਂ ਕਿਹਾ ਕਿ ਕਿਸਾਨ ਵਰਗ ਸਬੰਧਿਤ ਬਲਾਕ ਦੇ ਖੇਤੀਬਾੜੀ ਅਫ਼ਸਰ ਨਾਲ ਰਾਬਤਾ ਬਣਾ ਕੇ ਇਨ੍ਹਾਂ ਮਸ਼ੀਨਾਂ ਦਾ ਲਾਹਾ ਲੈ ਸਕਦੇ ਹਨ। ਜਗਤਜੀਤ ਸਿੰਘ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦੇ ਹਨ ਜਿਸ ਕਰਕੇ ਉਨ੍ਹਾਂ ਵੱਲੋਂ ਉਕਤ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਾਸਤੇ ਗਰੁੱਪ ਵੱਲੋਂ ਸਮੇਤ ਟਰੈਕਟਰ, ਡੀ.ਐਸ.ਆਰ. ਮਸ਼ੀਨ ਮੁਹੱਈਆ ਕਰਵਾਈ ਜਾਵੇਗੀ । ਜਿਸ ’ਚ ਲੋੜਵੰਦ ਕਿਸਾਨ ਬਿਨਾਂ ਤੇਲ ਪੁਆਏ ਝੋਨੇ ਦੀ ਸਿੱਧੀ ਬਿਜਾਈ ਕਰਵਾ ਸਕਦੇ ਹਨ।


author

Anuradha

Content Editor

Related News