ਡੀ.ਐੱਸ.ਪੀ ਨੇ ਪ੍ਰਦਰਸ਼ਨਕਾਰੀਆਂ, ਦੁਕਾਨਦਾਰਾਂ ਨਾਲ ਕੀਤੀ ਮੀਟਿੰਗ, ਕੱਢਿਆ ਫਲੈਗ ਮਾਰਚ

Sunday, Apr 01, 2018 - 07:25 PM (IST)

ਬੁਢਲਾਡਾ (ਮਨਜੀਤ, ਮਨਚੰਦਾ)— 2 ਅਪ੍ਰੈਲ ਦੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਪੰਜਾਬ ਪੁਲਸ ਪੂਰੀ ਤਰ੍ਹਾਂ ਚੋਕਸ ਵਿਖਾਈ ਦੇ ਰਹੀ ਹੈ। ਐਤਵਾਰ ਨੂੰ ਸਬ ਡਵੀਜਨ ਬੁਢਲਾਡਾ ਦੇ ਡੀ.ਐੱਸ.ਪੀ. ਰਿਛਪਾਲ ਸਿੰਘ ਵੱਲੋਂ ਸ਼ਹਿਰ ਦੇ ਦੁਕਾਨਾਦਾਰਾਂ ਅਤੇ ਅੰਦੋਲਨਕਾਰੀਆਂ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਅਪੀਲ ਕੀਤੀ ਕਿ ਆਪਣਾ ਸੰਘਰਸ ਅਮਨ ਸ਼ਾਂਤੀ ਨਾਲ ਕਰਨ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਇੱਕ ਦੂਜੇ ਦਾ ਸਹਿਯੋਗ ਕਰਨ ਤਾਂ ਕਿ ਭਾਈਚਾਰਕ ਸਾਂਝ ਦੇ ਨਾਲ-ਨਾਲ ਅਮਨ ਸ਼ਾਂਤੀ ਬਹਾਲ ਰਹਿ ਸਕੇ।
ਇਸ ਤੋਂ ਬਾਅਦ ਡੀ.ਐੱਸ.ਪੀ. ਨੇ ਭਾਰੀ ਪੁਲਸ ਫੋਰਸ ਲੈ ਕੇ ਬੋਹਾ, ਬੁਢਲਾਡਾ, ਬਰੇਟਾ ਅਤੇ ਫੀਲਡ 'ਚ ਫਲੈਗ ਮਾਰਚ ਕਰਕੇ ਲੋਕਾਂ ਨੂੰ ਭਾਈਚਾਰਕ ਸਾਂਝ ਮਜ਼ਬੂਤ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਥਾਣਾ ਸਿਟੀ ਦੇ ਮੁਖੀ ਬਲਵਿੰਦਰ ਸਿੰਘ ਰੋਮਾਣਾ, ਥਾਣਾ ਸਦਰ ਦੇ ਮੁਖੀ ਗੁਰਦੀਪ ਸਿੰਘ, ਥਾਣਾ ਬੋਹਾ ਦੇ ਮੁਖੀ ਪ੍ਰਿਤਪਾਲ ਸਿੰਘ, ਥਾਣਾ ਬਰੇਟਾ ਦੇ ਮੁਖੀ ਅਮਨਪ੍ਰੀਤ ਸਿੰਘ, ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ, ਸਹਾਇਕ ਥਾਣੇਦਾਰ ਪਾਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪੁਲਸ ਫੋਰਸ ਵੀ ਮੋਜੂਦ ਸੀ।


Related News