ਡੀ. ਐੱਸ. ਪੀ. ਦਿਲਪ੍ਰੀਤ ਸਿੰਘ ਦੀ ਜਿੰਮ ’ਚ ਹੋਈ ਮੌਤ ਦੇ ਮਾਮਲੇ ’ਚ ਨਵਾਂ ਮੋੜ

03/02/2024 6:38:06 PM

ਲੁਧਿਆਣਾ : ਲੁਧਿਆਣਾ ਵਿਚ ਹੋਈ ਡੀ. ਐੱਸ. ਪੀ. ਦਿਲਪ੍ਰੀਤ ਸਿੰਘ ਸ਼ੇਰਗਿੱਲ ਦੀ ਮੌਤ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਦੀ ਪਤਨੀ ’ਤੇ ਪਰਿਵਾਰ ਨੇ ਗੰਭੀਰ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਪਰਿਵਾਰ ਅੱਜ ਮਾਡਲ ਟਾਊਨ ਸਥਿਤ ਦਿਲਪ੍ਰੀਤ ਦੇ ਪੁਰਾਣੇ ਘਰ ਵਿਚ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕਰ ਸਕਦਾ ਹੈ। ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਦਿਲਪ੍ਰੀਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਉਸ ਦੀ ਪਤਨੀ ਉਸ ਨੂੰ ਪ੍ਰੇਸ਼ਾਨ ਕਰਦੀ ਸੀ। ਇਸ ਸੰਬੰਧ ਵਿਚ ਇਕ ਸਾਲ ਪਹਿਲਾਂ ਪੁਲਸ ਕਮਿਸ਼ਨਰ ਦਫਤਰ ਵਿਚ ਵੀ ਸ਼ਿਕਾਇਤ ਕੀਤੀ ਗਈ ਸੀ। ਪਰਿਵਾਰ ਨੇ ਸ਼ੱਕ ਜਤਾਇਆ ਕਿ ਖਾਣੇ ਵਿਚ ਕੁੱਝ ਸ਼ੱਕੀ ਪਦਾਰਥ ਮਿਲਾ ਕੇ ਦਿਲਪ੍ਰੀਤ ਸਿੰਘ ਨੂੰ ਦਿੱਤਾ ਜਾ ਰਿਹਾ ਸੀ। 

ਇਹ ਵੀ ਪੜ੍ਹੋ : ਸੋਮਵਾਰ ਨੂੰ ਪੰਜਾਬ ਦੇ ਇਸ ਜ਼ਿਲ੍ਹੇ ਵਿਚ ਸਰਕਾਰੀ ਛੁੱਟੀ ਦਾ ਐਲਾਨ

ਗੌਰਤਲਬ ਹੈ ਕਿ 22 ਫਰਵਰੀ ਨੂੰ ਦਿਲਪ੍ਰੀਤ ਸਿੰਘ ਦੀ ਜਿੰਮ ਵਿਚ ਕਸਰਤ ਕਰਨ ਦੌਰਾਨ ਮੌਤ ਹੋ ਗਈ ਸੀ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੀ ਮੌਤ ਦਿਲ ਦੇ ਫਟਣ ਕਾਰਣ ਹੋਈ ਹੈ ਅਤੇ ਉਨ੍ਹਾਂ ਨੂੰ 90 ਫੀਸਦੀ ਹਾਰਟ ਬਲੌਕੇਜ ਸੀ। ਤੁਹਾਨੂੰ ਦੱਸ ਦੇਈਏ ਕਿ ਡੀ. ਐੱਸ. ਪੀ. ਦਿਲਪ੍ਰੀਤ ਸਿੰਘ ਮਾਲੇਰਕੋਟਲਾ ਵਿਚ ਤਾਇਨਾਤ ਸਨ ਅਤੇ ਉਹ ਲੁਧਿਆਣਾ ਵਿਚ ਏ. ਸੀ. ਪੀ. ਰਹਿ ਚੁੱਕੇ ਹਨ। ਉਨ੍ਹਾਂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਹ ਸਿਹਤ ਪ੍ਰਤੀ ਕਾਫੀ ਜਾਗਰੂਕ ਸਨ ਅਤੇ ਨਿਯਮਿਤ ਰੂਪ ਨਾਲ ਜਿੰਮ ਜਾਂਦੇ ਸਨ।

ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਖ਼ੌਫਨਾਕ ਵਾਰਦਾਤ, ਭਰਾ-ਭਰਜਾਈ ਨੂੰ ਭੂਆ ਦੇ ਪੁੱਤ ਨੇ ਪੈਟਰੋਲ ਪਾ ਲਗਾ ਦਿੱਤੀ ਅੱਗ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News