ਨਸ਼ੇ 'ਚ ਧੁੱਤ ਪੁਲਸ ਮੁਲਾਜ਼ਮ ਨੇ ਗੁਆ ਲਏ ਹੋਸ਼, ਵੀਡੀਓ ਹੋ ਰਹੀ ਵਾਇਰਲ

Friday, Oct 13, 2023 - 10:11 PM (IST)

ਨਸ਼ੇ 'ਚ ਧੁੱਤ ਪੁਲਸ ਮੁਲਾਜ਼ਮ ਨੇ ਗੁਆ ਲਏ ਹੋਸ਼, ਵੀਡੀਓ ਹੋ ਰਹੀ ਵਾਇਰਲ

ਜਲੰਧਰ (ਸੋਨੂੰ) : ਸ਼ਹਿਰ 'ਚ ਇਕ ਪੁਲਸ ਮੁਲਾਜ਼ਮ ਦਾ ਸ਼ਰਾਬ ਦੇ ਨਸ਼ੇ 'ਚ ਧੁੱਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਪੁਲਸ ਮੁਲਾਜ਼ਮ ਨੇ ਨਸ਼ੇ 'ਚ ਹੰਗਾਮਾ ਕੀਤਾ ਹੋਵੇ। ਪ੍ਰਾਪਤ ਸਮਾਚਾਰ ਅਨੁਸਾਰ ਮੁੱਖ ਡਾਕਖਾਨੇ ਦੇ ਕੋਲ ਨਸ਼ੇ 'ਚ ਧੁੱਤ ਇਕ ਪੁਲਸ ਮੁਲਾਜ਼ਮ ਮਿਲਿਆ, ਜਿਸ ਦੀ ਪਛਾਣ ਰਾਹੁਲ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਸ ਮੁਲਾਜ਼ਮ ਇੰਨਾ ਨਸ਼ੇ 'ਚ ਸੀ ਕਿ ਉਹ ਨਾ ਤਾਂ ਠੀਕ ਤਰ੍ਹਾਂ ਖੜ੍ਹਾ ਹੋ ਪਾ ਰਿਹਾ ਸੀ ਤੇ ਨਾ ਹੀ ਕੁਝ ਬੋਲ ਪਾ ਰਿਹਾ ਸੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਪਾਣੀ ਪਿਲਾਇਆ, ਜਿਸ ਤੋਂ ਬਾਅਦ ਉਸ ਨੂੰ ਥੋੜ੍ਹਾ ਹੋਸ਼ ਆਇਆ।

ਇਹ ਵੀ ਪੜ੍ਹੋ : ਮੰਤਰੀ ਭੁੱਲਰ ਵੱਲੋਂ ਕਰੋੜਾਂ ਦਾ ਘਪਲਾ ਬੇਨਕਾਬ, ਦਰਜਨ ਦੇ ਕਰੀਬ ਅਧਿਕਾਰੀਆਂ ਸਮੇਤ 6 ਸਰਪੰਚਾਂ 'ਤੇ ਡਿੱਗੀ ਗਾਜ

ਕਈ ਲੋਕਾਂ ਨੇ ਉਕਤ ਪੁਲਸ ਮੁਲਾਜ਼ਮ ਦੀ ਹਰਕਤ ਨੂੰ ਕੈਮਰੇ 'ਚ ਵੀ ਕੈਦ ਕਰ ਲਿਆ। ਇਹ ਵੀ ਪਤਾ ਲੱਗਾ ਹੈ ਕਿ ਉਕਤ ਪੁਲਸ ਮੁਲਾਜ਼ਮ ਦੇ ਨਾਲ ਕੁਝ ਹੋਰ ਪੁਲਸ ਮੁਲਾਜ਼ਮ ਵੀ ਸਨ, ਜਿਵੇਂ ਹੀ ਉਥੇ ਹੰਗਾਮਾ ਹੋਇਆ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ। ਹੋਸ਼ ਆਉਣ ਤੋਂ ਬਾਅਦ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਉਸ ਨੇ ਦਵਾਈ ਖਾ ਲਈ ਸੀ, ਜਿਸ ਕਾਰਨ ਉਸ ਦੀ ਇਹ ਹਾਲਤ ਹੋ ਗਈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਜੋ ਦਵਾਈ ਪੁਲਸ ਮੁਲਾਜ਼ਮ ਨੇ ਖਾਧੀ ਹੈ, ਉਹ ਅੱਧੀ ਗੋਲ਼ੀ ਖਾਣ ਨਾਲ ਹੀ ਵਿਅਕਤੀ ਦੀ ਹਾਲਤ ਖਰਾਬ ਹੋ ਜਾਂਦੀ ਹੈ ਪਰ ਉਸ ਨੇ 5 ਗੋਲ਼ੀਆਂ ਖਾ ਲਈਆਂ ਹਨ। ਹੁਣ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਲੋਕਾਂ ਦੀ ਰਾਖੀ ਕਰਨ ਵਾਲੇ ਖੁਦ ਹੀ ਅਜਿਹੀਆਂ ਹਰਕਤਾਂ ਕਰਨ ਲੱਗ ਪੈਣ ਤਾਂ ਲੋਕਾਂ ਦੀ ਰਾਖੀ ਕੌਣ ਕਰੇਗਾ। ਉਕਤ ਪੁਲਸ ਮੁਲਾਜ਼ਮ ਦੀ ਹਰਕਤ ਤੋਂ ਬਾਅਦ ਖਾਕੀ ਇਕ ਵਾਰ ਫਿਰ ਦਾਗਦਾਰ ਹੋ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News