ਪੰਜਾਬ ''ਚ 38,00,00,000 ਦਾ ਨਸ਼ਾ ਬਰਾਮਦ, BSF ਨੂੰ ਵੇਖ ਫਰਾਰ ਹੋਏ ਤਸਕਰ
Friday, Aug 21, 2026 - 10:33 AM (IST)
ਅੰਮ੍ਰਿਤਸਰ (ਨੀਰਜ)- ਬੀ.ਐੱਸ.ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਸਰਹੱਦੀ ਪਿੰਡ ਰੋੜਾਂਵਾਲਾ ਖ਼ੁਰਦ ਦੇ ਇਲਾਕੇ ਵਿਚ 38 ਕਰੋੜ ਰੁਪਏ ਦੀ ਹੈਰੋਇਨ ਸਮੇਤ ਆਈਸ ਡਰੱਗਜ਼, ਅਫ਼ੀਮ ਅਤੇ ਇੱਕ ਇਲੈਕਟ੍ਰਿਕ ਸਕੂਟਰੀ ਜ਼ਬਤ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣੀ ਸੀ ਵੱਡੀ ਡਕੈਤੀ, ਪੁਲਸ ਨੇ ਐਨ ਮੌਕੇ ਪਾ'ਤੀ ਵੱਡੀ ਕਾਰਵਾਈ
ਜਾਣਕਾਰੀ ਅਨੁਸਾਰ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਨੇ 2 ਵੱਡੇ ਪੈਕੇਟ ਸੁੱਟੇ ਸਨ, ਜਿਨ੍ਹਾਂ ਵਿੱਚ ਲਗਭਗ 7 ਕਿੱਲੋ ਹੈਰੋਇਨ, 6 ਕਿੱਲੋ ਅਫ਼ੀਮ ਅਤੇ ਲਗਭਗ ਇੱਕ ਕਿੱਲੋ ਆਈਸ ਡਰੱਗਜ਼ ਭਰੀ ਹੋਈ ਸੀ। ਸਮੱਗਲਰ ਵੀ ਇਸ ਖੇਪ ਨੂੰ ਪ੍ਰਾਪਤ ਕਰਨ ਲਈ ਆਏ ਹੋਏ ਸਨ, ਪਰ ਬੀ.ਐੱਸ.ਐੱਫ. ਦੀ ਛਾਪੇਮਾਰੀ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਘਰ ਵੇਚਣ ਦੇ ਬਾਵਜੂਦ ਵੀ ਨਹੀਂ ਮੁਕਿਆ ਕਰਜ਼ਾ, ਪ੍ਰੇਸ਼ਾਨ ਪਤੀ-ਪਤਨੀ ਨੇ DC ਅੱਗੇ ਰੱਖ'ਤੀ ਇਹ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
