ਨਾਈਜੀਰੀਅਨ ਔਰਤ ਤੇ 2 ਪੰਜਾਬੀ ਨੌਜਵਾਨ ਹੈਰੋਇਨ ਸਣੇ ਕਾਬੂ

01/22/2018 4:53:08 PM

ਜਲੰਧਰ(ਸ਼ਿੰਦਾ)— ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇਥੋਂ ਦੀ ਪੁਲਸ ਨੇ ਨਾਈਜੀਰੀਅਨ ਔਰਤ ਸਮੇਤ 2 ਪੰਜਾਬੀ ਨੌਜਵਾਨਾਂ ਨੂੰ ਇਕ ਕਿਲੋ 5 ਗ੍ਰਾਮ ਦੀ ਹੈਰੋਇਨ ਸਮੇਤ ਕਾਬੂ ਕੀਤਾ। ਇਸ ਦੀ ਜਾਣਕਾਰੀ ਪੁਲਸ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਫੜੇ ਗਏ ਦੋਸ਼ੀਆਂ ਦੀ ਪਛਾਣ ਫੇਥ ਨਾਈਜੀਰੀਅਨ ਔਰਤ, ਪੁਨੀਤ ਛਾਬੜਾ ਤੇ ਕਰਮਜੀਤ ਸਿੰਘ ਦੇ ਰੂਪ 'ਚ ਹੋਈ ਹੈ। ਥਾਣਾ ਲੋਹੀਆਂ ਦੀ ਪੁਲਸ ਨੇ ਸਾਥੀ ਕਰਮਚਾਰੀਆਂ ਦੇ ਨਾਲ ਨਵੀਂ ਟਰੱਕ ਯੂਨੀਅਨ ਲੋਹੀਆਂ ਮੇਨ ਜੀ. ਟੀ. ਰੋਡ 'ਤੇ ਉਪ ਪੁਲਸ ਕਪਤਾਨ ਸੁਰਿੰਦਰ ਮੋਹਨ, ਪੀ. ਪੀ. ਐੱਸ. (ਇਨਵੈਸਟੀਗੇਸ਼ਨ) ਦੀ ਹਾਜ਼ਰੀ 'ਚ ਵਰਨਾ ਕਾਰ ਪੀ. ਬੀ.05 ਵਾਈ 5800 ਨੂੰ ਕਾਬੂ ਕੀਤਾ। ਇਸ ਦੌਰਾਨ ਤਲਾਸ਼ੀ ਲੈਣ 'ਤੇ ਕਰਮਜੀਤ ਕੋਲੋ 200 ਗ੍ਰਾਮ ਹੈਰੋਇਨ, ਪੁਨੀਤ ਛਾਬੜਾ ਤੋਂ 5 ਗ੍ਰਾਮ ਹੈਰੋਇਨ ਅਤੇ ਨਾਈਜੀਰੀਅਨ ਔਰਤ ਦੇ ਪਰਸ 'ਚੋਂ ਤਲਾਸ਼ੀ ਲੈਣ 'ਤੇ 800 ਗ੍ਰਾਮ ਹੈਰੋਇਨ ਬਰਾਮਦ ਕੀਤੀ।  ਇਨ੍ਹਾਂ ਦੇ ਖਿਲਾਫ ਪੁਲਸ ਨੇ ਐੱਨ. ਡੀ. ਪੀ. ਐੱਸ. ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਪੁੱਛਗਿੱਛ 'ਚ ਕੀਤੇ ਵੱਡੇ ਖੁਲਾਸੇ
ਕਰਮਜੀਤ ਸਿੰਘ ਪੁੱਤਰ ਉਜਾਗਰ ਸਿੰਘ ਨੇ ਦੱਸਿਆ ਕਿ ਉਹ 5ਵੀਂ ਪਾਸ ਹੈ। ਉਹ ਬਿਜਲੀ ਦੇ ਕੰਮ ਦਾ ਧੰਦਾ ਕਰਦਾ ਹੈ। ਉਸ ਦਾ ਇਕ ਭਰਾ ਅਤੇ ਦੋ ਭੈਣਾਂ ਹਨ। ਉਸ ਦੇ ਪਿਤਾ ਦੀ 2006 'ਚ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਲਖਵੀਰ ਕੌਰ ਦੇ ਬੀਮਾਰ ਹੋ ਜਾਣ ਕਰਕੇ ਉਸ ਦੇ ਇਲਾਜ 'ਤੇ ਕਰੀਬ 2 ਲੱਖ ਰੁਪਏ ਦਾ ਖਰਚ ਆਇਆ ਸੀ, ਜਿਸ ਕਰਕੇ ਉਸ ਦੇ ਘਰ ਦੇ ਹਾਲਾਤ ਕਮਜੋਰ ਹੋ ਗਏ। ਇਸ ਤੋਂ ਬਾਅਦ ਇਸ ਨੇ ਨਸ਼ਾ ਵੇਚਣ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਕਰਮਜੀਤ 'ਤੇ ਪਹਿਲਾਂ ਵੀ ਥਾਣਾ ਚੜਿਕ 'ਚ ਇਕ ਮੁਕੱਦਮਾ ਦਰਜ ਹੈ। ਉਸ ਦੇ ਕੋਲੋਂ ਪਹਿਲਾਂ 55 ਕਿਲੋ ਡੋਡੇ ਤੇ ਚੂਰਾ ਪੋਸਤ ਬਰਾਮਦ ਹੋਇਆ ਸੀ, ਜਿਸ 'ਚ ਉਸ ਨੂੰ 10 ਸਾਲ ਦੀ ਸਜ਼ਾ ਹੋਈ ਸੀ। ਜੇਲ 'ਚ ਉਸ ਦਾ ਰਾਬਤਾ ਮਾਮੂ ਸਮੱਗਲਰ ਨਾਲ ਜੋ ਰੋਪੜ ਜੇਲ 'ਚ ਬੰਦ ਹੈ, ਨਾਲ ਫੋਨ 'ਤੇ ਹੋਇਆ। ਉਸ ਨੇ ਇਸ ਨੂੰ ਜੇਲ 'ਚ ਬੰਦ ਨਾਈਜੀਰੀਅਨ ਸਮੱਗਲਰ ਨਾਲ ਮਿਲਵਾਇਆ ਸੀ। 
ਪੁਨੀਤ ਛਾਬੜਾ ਪੁੱਤਰ ਚਮਨ ਲਾਲ ਵਾਸੀ ਰਾਮ ਸ਼ਰਨ ਕਾਲੋਨੀ ਫੈਕਟਰੀ ਰੋਡ ਕੋਟਕਪੂਰਾ ਹਾਲੀ ਵਾਸੀ 3ਬੀ21645 ਮੋਹਾਲੀ ਨੇ ਦੱਸਿਆ ਕਿ ਉਸ ਨੇ ਬੀ. ਏ. ਤੱਕ ਪੜ੍ਹਾਈ ਕੀਤੀ ਹੈ। ਉਸ ਦਾ ਪਿਤਾ ਬਰਫ ਵੇਚਣ ਦਾ ਕੰਮ ਕਰਦਾ ਹੈ। ਮੋਹਾਲੀ 'ਚ ਰਹਿੰਦੇ ਸਮੇਂ ਉਹ ਬੁਰੀ ਸੰਗਤ 'ਚ ਪੈ ਗਿਆ ਸੀ ਅਤੇ ਹੈਰੋਇਨ ਦਾ ਸੇਵਣ ਕਰਨ ਲੱਗ ਗਿਆ। ਪਹਿਲਾਂ ਵੀ ਉਹ ਨਸ਼ਾ ਵੇਚਣ ਲਈ ਜੇਲ 'ਚ ਰਿਹਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਜੋਹਨ ਨਾਲ ਮੁਲਾਕਾਤ ਹੋਈ ਅਤੇ ਹੋਰ ਨਾਈਜੀਰੀਅਨ ਸਲਮੱਗਲਰਾਂ ਨਾਲ ਹੋਈ ਸੀ, ਜਿਸ ਕਰਕੇ ਉਹ ਇਨ੍ਹਾਂ ਦੇ ਨੈੱਟਵਰਕ 'ਚ ਆਇਆ। ਜੇਲ 'ਚ ਬੈਠੇ ਹੀ ਫੋਨ 'ਤੇ ਨਸ਼ੇ ਦਾ ਨੈੱਟਵਰਕ ਚਲਾ ਰਹੇ ਸਨ। ਪੁਨੀਤ ਨੂੰ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੀ ਜਾਣਕਾਰੀ ਹੋਣ ਕਰਕੇ ਉਸ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਉਸ ਦੀ ਪਛਾਣ ਬਾਹਰ ਬੈਠੇ ਸਪਲਾਇਰ ਗਾਹਕਾਂ ਨਾਲ ਹੋਈ ਸੀ। ਉਸ ਦਾ ਕੰਮ ਟਰਾਂਸਲੇਸ਼ਨ ਕਰਨ ਦਾ ਸੀ। ਉਹ ਤਿੰਨ ਦਿਨ ਪਹਿਲਾਂ ਹੀ ਜੇਲ 'ਚੋਂ ਜ਼ਮਾਨਤ 'ਤੇ ਆਇਆ ਸੀ ਅਤੇ ਉਹ ਨਾਈਜੀਰੀਅਨ ਔਰਤ ਫੇਥ ਨੂੰ ਲੁਧਿਆਣਾ ਤੋਂ ਬਿਠਾ ਕੇ ਸ਼ਾਹਕੋਟ ਇਲਾਕੇ 'ਚ ਸਪਲਾਈ ਕਰਨ ਲਈ ਗਾਹਕਾਂ ਦੀ ਭਾਲ 'ਚ ਸੀ। 
ਪੁੱਛਗਿੱਛ 'ਚ ਨਾਈਜੀਰੀਅਨ ਫੇਥ ਪੁੱਤਰੀ ਜੋਹਨ ਐਖਾਮਾਥੇ ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਦਸੰਬਰ 'ਚ ਟੂਰਿਸਟ ਵੀਜ਼ੇ 'ਤੇ ਆਈ ਸੀ ਅਤੇ ਇਥੇ ਉਸ ਦੀ ਮੁਲਾਕਾਤ ਜੋਹਨ ਨਾਲ ਹੋਈ। ਜਿਸ ਤੋਂ ਉਹ ਹੈਰੋਇਨ ਲੈ ਕੇ ਆਉਂਦੀ ਸੀ ਅਤੇ ਅੱਗੇ ਸਪਲਾਈ ਕਰਦੀ ਸੀ। ਉਹ ਹੈਰੋਇਨ ਦਿੱਲੀ ਤੋਂ ਜੋਹਨ ਨਾਮੀ ਵਿਅਕਤੀ ਤੋਂ ਲੈ ਕੇ ਬੱਸ ਰਾਹੀ ਲੁਧਿਆਣਾ ਤੱਕ ਆਈ ਸੀ ਅਤੇ ਅੱਗੇ ਪੁਨੀਤ ਛਾਬੜਾ ਤੇ ਕਰਮਜੀਤ ਸਿੰਘ ਨੂੰ ਮਿਲੀ ਅਤੇ ਇਨ੍ਹਾਂ ਦੀ ਗੱਡੀ 'ਚ ਬੈਠ ਕੇ ਅੱਗੇ ਹੈਰੋਇਨ ਸਪਲਾਈ ਕਰਨ ਜਾ ਰਹੀ ਸੀ। ਉਸ ਦਾ ਇਹ ਸਾਰਾ ਨੈੱਟਵਰਕ ਪੁਨੀਤ ਛਾਬੜਾ ਰਾਹੀ ਚੱਲਦਾ ਸੀ ਅਤੇ ਉਸ ਦੀ ਹੈਰੋਇਨ ਸਪਲਾਈ 'ਚ ਮਦਦ ਕਰਦਾ ਸੀ।


Related News