ਇਕ ਕਿੱਲੋ ਹੈਰੋਇਨ ਸਣੇ ਜੀਜਾ ਸਾਲਾ ਗ੍ਰਿਫ਼ਤਾਰ

06/17/2024 6:24:49 PM

ਮੋਗਾ (ਕਸ਼ਿਸ਼) : ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ ਪੰਜਾਬ ਵੱਲੋ ਨਸ਼ਿਆ ਅਤੇ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਵਿਵੇਕ ਸ਼ੀਲ ਸੋਨੀ ਐੱਸ. ਐੱਸ. ਪੀ ਮੋਗਾ ਅਤੇ ਪਰਮਜੀਤ ਸਿੰਘ ਡੀ. ਐੱਸ. ਪੀ ਨਿਹਾਲ ਸਿੰਘ ਵਾਲਾ ਦੇ ਹੁਕਮਾਂ ਅਨੁਸਾਰ ਅਤੇ ਐੱਸ.ਆਈ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਅਜੀਤਵਾਲ ਦੀ ਯੋਗ ਅਗਵਾਈ ਹੇਠ ਥਾਣਾ ਅਜੀਤਵਾਲ ਦੀ ਪੁਲਸ ਵੱਲੋ ਇਕ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਾਣਕਾਰੀ ਦਿੰਦਿਆਂ ਥਾਣਾ ਨਿਹਾਲ ਸਿੰਘ ਦੇ ਡੀ. ਐੱਸ. ਪੀ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਕਲ ਇਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਚੂਹੜ ਚੱਕ ਦੇ ਏਰੀਏ ਦੇ ਦੋ ਆਦਮੀ ਵੱਡੇ ਲੈਵਲ 'ਤੇ ਹੀਰੋਇਨ ਨੂੰ ਲੈ ਕੇ ਬੈਠੇ ਹਨ ਅਤੇ ਗਾਹਕਾ ਦਾ ਇੰਤਜ਼ਾਰ ਕਰ ਰਹੇ ਹਨ। 

ਇਸ 'ਤੇ ਐੱਸ. ਆਈ. ਹਰਵਿੰਦਰ ਸਿੰਘ ਨੇ ਮੌਕੇ 'ਤੇ ਕਾਰਵਾਈ ਕੀਤੀ ਅਤੇ ਦੋ ਲੋਕਾਂ ਨੂੰ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਬੇਅੰਤ ਸਿੰਘ ਵਾਸੀ ਚੂਹੜ ਚੱਕ ਵਾਲਾ, ਸੁਖਦੀਪ ਸਿੰਘ ਪਿੰਡ ਰਾਮਾ ਥਾਣਾ ਬਧਣੀ ਵਜੋਂ ਹੋਈ। ਦੋਵੇਂ ਆਪਸ ਵਿਚ ਜੀਜਾ ਸਾਲਾ ਹਨ। ਇਨ੍ਹਾਂ ਦੋਵਾਂ ਤੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਨੇ ਦੋਵਾਂ ਉਪਰ ਐੱਨ. ਡੀ. ਪੀ. ਐੱਸ ਤਹਿਤ ਥਾਣਾ ਅਜੀਤ ਵਾਲ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਪੁੱਤਰ ਸ਼ਿੰਦਰ ਪਾਲ ਸਿੰਘ ਵਾਸੀ ਚੂਹੜ ਚੱਕ 'ਤੇ ਪਹਿਲਾਂ ਵੀ ਐੱਨ. ਡੀ. ਪੀ. ਐੱਸ ਦੇ ਪੰਜ ਮਾਮਲੇ ਦਰਜ ਹਨ ਅਤੇ ਸੁਖਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਰਾਮਾ 'ਤੇ ਵੱਖ-ਵੱਖ ਥਾਣਿਆਂ ਵਿਚ ਐੱਨ. ਡੀ. ਪੀ. ਐੱਸ ਦੇ 6 ਮਾਮਲੇ ਦਰਜ ਹਨ। ਅੱਜ ਇਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ।


Gurminder Singh

Content Editor

Related News