ਨਸ਼ੇ ਵਾਲੇ ਕੈਪਸੂਲ ਤੇ ਗੋਲੀਆਂ ਸਮੇਤ ਕਾਬੂ
Sunday, Aug 05, 2018 - 04:33 AM (IST)
ਬਟਾਲਾ, (ਬੇਰੀ)- ਥਾਣਾ ਫਤਿਹਗਡ਼੍ਹ ਚੂਡ਼ੀਆਂ ਦੀ ਪੁਲਸ ਨੇ ਨਸ਼ੇ ਵਾਲੇ ਕੈਪਸੂਲ ਤੇ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ®ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੌਰਾਨੇ ਗਸ਼ਤ ਪੁਲ ਡਰੇਨ ਛਿਛਰੇਵਾਲ ਤੋਂ ਬੀਤੀ ਸ਼ਾਮ ਹਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡੀ ਥਾਣਾ ਘਣੀਏ ਕੇ ਬਾਂਗਰ ਨੂੰ 50 ਨਸ਼ੇ ਵਾਲੇ ਕੈਪਸੂਲ ਮਾਰਕਾ ਪਾਰਵਨ ਸਪਾਸ ਤੇ 50 ਨਸ਼ੇ ਵਾਲੀਆਂ ਗੋਲੀਆਂ ਬਿਨਾਂ ਲੇਬਲ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਦੇ ਵਿਰੁੱਧ ਥਾਣਾ ਫਹਿਤਗਡ਼੍ਹ ਚੂਡ਼ੀਆਂ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
