ਨਸ਼ੇ ਵਾਲੀਅਾਂ ਗੋਲੀਅਾਂ ਤੇ ਕੈਪਸੂਲਾਂ ਸਮੇਤ ਕਾਬੂ

Friday, Aug 03, 2018 - 04:07 AM (IST)

ਨਸ਼ੇ ਵਾਲੀਅਾਂ ਗੋਲੀਅਾਂ ਤੇ ਕੈਪਸੂਲਾਂ ਸਮੇਤ ਕਾਬੂ

ਡੇਰਾਬੱਸੀ,   (ਅਨਿਲ)-  ਡੇਰਾਬੱਸੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ 2 ਹਜ਼ਾਰ ਤੋਂ ਵੱਧ ਨਸ਼ੇ  ਵਾਲੀਅਾਂ  ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਹਨ । ਦੋਸ਼ੀ ਖਿਲਾਫ ਮਾਮਲਾ ਦਰਜ ਕਰ  ਲਿਅਾ ਗਿਆ ਹੈ । ਇਕ ਮਹੀਨੇ ’ਚ ਸਥਾਨਕ ਪੁਲਸ ਹੁਣ ਤਕ  ਤਿੰਨ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 20 ਹਜ਼ਾਰ ਤੋਂ ਵੱਧ ਨਸ਼ੇ ਵਾਲੇ ਕੈਪਸੂਲ ਤੇ ਗੋਲੀਆਂ ਬਰਾਮਦ ਕਰ ਚੁੱਕੀ ਹੈ। 
ਡੇਰਾਬੱਸੀ ਦੇ ਥਾਣਾ ਮੁਖੀ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਏ. ਐੱਸ. ਆਈ. ਹਰਜੀਤ ਸਿੰਘ ਦੀ ਅਗਵਾਈ ਵਿਚ ਹੈਬਤਪੁਰ ਟੀ–ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ । ਇਸ ਦੌਰਾਨ ਇਕ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਇਕ ਥੈਲੇ  ਨਾਲ ਪੈਦਲ ਜਾਂਦੇ ਵੇਖਿਆ । ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਥੈਲੇ ’ਚੋਂ 2200 ਨਸ਼ੇ ਵਾਲੀਅਾਂ ਗੋਲੀਆਂ ਤੇ 56 ਕੈਪਸੂਲ ਬਰਾਮਦ ਕੀਤੇ ਗਏ । ਮੁਲਜ਼ਮ ਦੀ ਸ਼ਨਾਖਤ ਰਘੁਬੀਰ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਡੇਰਾ ਜਗਾਧਰੀ , ਡੇਰਾਬੱਸੀ  ਵਜੋਂ ਹੋਈ ਹੈ । 


Related News