ਨਸ਼ੇ ਵਾਲੀਅਾਂ ਗੋਲੀਆਂ ਤੇ ਟੀਕਿਆਂ ਸਣੇ ਕਾਬੂ

Thursday, Aug 30, 2018 - 05:39 AM (IST)

ਫਗਵਾੜਾ,   (ਹਰਜੋਤ)-  ਸਿਟੀ  ਪੁਲਸ ਨੇ ਬੰਗਾ ਰੋਡ ਸ਼ਮਸ਼ਾਨਘਾਟ ਨੇੜਿਓ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ 350  ਨਸ਼ੇ  ਵਾਲੀਅਾਂ ਗੋਲੀਆਂ ਅਤੇ 6 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ। 
ਜਾਣਕਾਰੀ  ਦਿੰਦਿਅਾਂ  ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਇਕ  ਵਿਅਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ ਇਹ ਨਸ਼ੇ  ਵਾਲੀਅਾਂ ਗੋਲੀਆਂ ਤੇ ਟੀਕੇ ਬਰਾਮਦ ਕੀਤੇ ਹਨ।  ਮੁਲਜ਼ਮ ਦੀ ਪਛਾਣ ਰਾਜ ਕੁਮਾਰ ਪੁੱਤਰ ਸਰਵਣ ਰਾਮ ਵਾਸੀ ਗਲੀ ਨੰਬਰ 6, ਸ਼ਹਿਬਜ਼ਾਦਾ ਅਜੀਤ  ਸਿੰਘ ਨਗਰ ਬਾਬਾ ਗਧੀਆ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਅਾ ਹੈ। 
 


Related News