ਨਸ਼ੇ ਵਾਲੇ ਪਦਾਰਥਾਂ ਦੀ ਸਮੱਗਿਲੰਗ ਦੇ ਦੋਸ਼ ’ਚ 5 ਖਿਲਾਫ ਕੇਸ ਦਰਜ

Thursday, Jul 19, 2018 - 01:53 AM (IST)

ਨਸ਼ੇ ਵਾਲੇ ਪਦਾਰਥਾਂ ਦੀ ਸਮੱਗਿਲੰਗ ਦੇ ਦੋਸ਼ ’ਚ 5 ਖਿਲਾਫ ਕੇਸ ਦਰਜ

ਪਟਿਆਲਾ(ਬਲਜਿੰਦਰ)-ਪਟਿਆਲਾ ਪੁਲਸ ਨੇ 5 ਵੱਖ-ਵੱਖ ਕੇਸਾਂ ਵਿਚ 5 ਵਿਅਕਤੀਆਂ ਖਿਲਾਫ ਨਸ਼ਾ ਸਮਗਿਲੰਗ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਪਹਿਲੇ ਕੇਸ ਵਿਚ ਥਾਣਾ ਪਸਿਆਣਾ ਦੀ ਪੁਲਸ ਨੇ ਐੱਸ. ਐੱਚ. ਓ. ਹਰਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਇਕ ਵਿਅਕਤੀ ਨੂੰ 2 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ,  ਜਿਸ  ਦੀ  ਪਛਾਣ ਦਵਿੰਦਰ ਸਿੰਘ ਵਾਸੀ ਪਿੰਡ ਜਾਹਲਾ ਵਜੋਂ ਹੋਈ ਹੈ। ਪੁਲਸ ਅਨੁਸਾਰ ਏ. ਐੱਸ. ਆਈ. ਸੋਹਨ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਸ਼ੇਰਮਾਜਰਾ ਵਿਖੇ ਮੌਜੂਦ ਸੀ, ਜਿਥੇ ਉਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਚੈੱਕ ਕੀਤਾ ਗਿਆ ਤਾਂ ਉਸ ਤੋਂ 2 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ, ਜਿਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।  ਦੂਜੇ ਕੇਸ ਵਿਚ ਥਾਣਾ ਪਸਿਆਣਾ ਦੀ ਹੀ ਪੁਲਸ ਨੇਘਰ ਵਿਚ ਰੇਡ ਮਾਰ ਕੇ 5 ਕਿਲੋ ਭੁੱਕੀ ਬਰਾਮਦ ਕੀਤੀ। ਇਸ ਮਾਮਲੇ ਵਿਚ ਪੁਲਸ ਵਲੋਂ ਸਤਨਾਮ ਸਿੰਘ ਵਾਸੀ ਪਿੰਡ ਦਿਲਾਵਰਪੁਰ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਏ. ਐੱਸ. ਆਈ. ਰਣਧੀਰ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਢਕਡ਼ੱਬਾ ਭਾਖਡ਼ਾ ਨਹਿਰ ਵਿਖੇ ਮੌਜੂਦ ਸੀ, ਜਿਥੇ ਮਿਲੀ ਸੂਚਨਾ ਦੇ ਆਧਾਰ ’ਤੇ ਉਕਤ ਵਿਅਕਤੀ ਦੇ ਘਰ ਰੇਡ ਕਰਕੇ ਉਥੋਂ 5 ਕਿਲੋ ਭੁੱਕੀ ਬਰਾਮਦ ਕੀਤੀ। ਤੀਜੇ ਕੇਸ ਵਿਚ ਥਾਣਾ ਤ੍ਰਿਪਡ਼ੀ ਦੀ ਪੁਲਸ ਨੇ 200 ਨਸ਼ੇ ਵਾਲੇ ਕੈਪਸੂਲਾਂ ਸਮੇਤ ਗੁਰਪ੍ਰੀਤ ਸਿੰਘ ਵਾਸੀ ਪਿੰਡ ਚੌਂਹਟ ਹਾਲ ਨਿਵਾਸੀ ਵਿਕਾਸ ਨਗਰ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਏ. ਐੱਸ. ਆਈ. ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਸਿਉਣਾ ਚੌਕ ਪਟਿਆਲਾ ਵਿਖੇ ਮੌਜੂਦ ਸਨ, ਜਿਥੇ ਉਕਤ ਵਿਅਕਤੀ ਨੂੰ ਜਦੋਂ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੇਕ ਕੀਤਾ ਤਾਂ ਉਸ ਕੋਲੋਂ 200 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਆਂ, ਜਿਸ ਖਿਲਾਫ ਕੇਸ ਦਰਜ ਕੀਤਾ ਗਿਆ ਹੈ।  ਚੌਥੇ ਕੇਸ ਵਿਚ ਥਾਣਾ ਪਸਿਆਣਾ ਦੀ ਪੁਲਸ ਨੇ ਪਿੰਡ ਲੰਗਡ਼ੋਈ ਵਿਖੇ ਘਰ ਵਿਚ ਰੇਡ ਮਾਰ ਕੇ ਸ਼ਰਾਬ ਦੀਆਂ 96 ਬੋਤਲਾਂ ਬਰਾਮਦ ਕੀਤੀਆਂ। ਇਸ ਮਾਮਲੇ ਵਿਚ ਰਸਵਿੰਦਰ ਸਿੰਘ ਵਾਸੀ ਪਿੰਡ ਲੰਗਡ਼ੋਈ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਏ. ਐਸ. ਆਈ. ਧਰਮਿੰਦਰ ਸਿੰਘ ਪੁਲਸ ਪਾਰਟੀ ਸਮੇਤ ਭਾਨਰੀ ਰੋਡ ਲੰਗਡ਼ੋਈ ਵਿਖੇ ਮੌਜੂਦ ਸੀ, ਜਿਥੇ ਮਿਲੀ ਸੂਚਨਾ ਦੇ ਆਧਾਰ ’ਤੇ ਉਕਤ ਵਿਅਕਤੀ ਦੀ ਕਰਿਆਨਾ ਦੀ ਦੁਕਾਨ ਵਿਚ ਰੇਡ ਕਰ ਕੇ ਹਰਿਆਣਾ ਮਾਰਕਾ ਸ਼ਰਾਬ ਦੀਆਂ 96 ਬੋਤਲਾਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਪਸਿਆਣਾ ਪੁਲਸ ਵਲੋਂ ਹੀ ਪਿੰਡ ਦਿਲਾਵਰਪੁਰ ਵਿਖੇ ਬਲਜੀਤ ਸਿੰਘ  ਦੇ ਘਰ ਵਿਚ ਰੇਡ ਮਾਰ ਕੇ ਹਰਿਆਣਾ ਮਾਰਕਾ ਸ਼ਰਾਬ ਦੀਆਂ 96 ਬੋਤਲਾਂ ਬਰਾਮਦ ਕੀਤੀਆਂ ਗਈਆਂ। ਪੁਲਸ ਅਨੁਸਾਰ ਹੌਲਦਾਰ ਪਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਵਜੀਦਪੁਰ ਵਿਖੇ ਮੌਜੂਦ ਸੀ, ਜਿਥੇ ਮਿਲੀ ਸੂਚਨਾ ਦੇ ਆਧਾਰ ’ਤੇ ਉਕਤ ਵਿਅਕਤੀ ਦੇ ਘਰ ਰੇਡ ਕਰ ਕੇ ਸ਼ਰਾਬ ਦੀਆਂ 96 ਬੋਤਲਾਂ ਬਰਾਮਦ ਕੀਤੀਆਂ ਗਈਆਂ। ਇਸ ਮਾਮਲੇ ਵਿਚ ਬਲਜੀਤ ਸਿੰਘ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।


Related News