ਨਸ਼ਾ ਤਸਕਰੀ ਮਾਮਲੇ ''ਚ ਪਨਬੱਸ ਦੇ ਡਰਾਈਵਰ ਸਣੇ 2 ਗ੍ਰਿਫਤਾਰ
Monday, Jul 02, 2018 - 09:23 PM (IST)
ਜਲੰਧਰ,(ਜਸਪ੍ਰੀਤ)— ਇਥੋਂ ਦੇ ਮਾਣਯੋਗ ਕਮਿਸ਼ਨਰ, ਡਿਪਟੀ ਕਮਿਸ਼ਨਰ, ਏ. ਡੀ. ਸੀ. ਪੀ-2 ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਸ਼ੇ ਖਿਲਾਫ ਵਿੰਡੀ ਮੁਹਿੰਮ 'ਤੇ ਕਾਰਵਾਈ ਕਰਦੇ ਹੋਏ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਚੌਕੀ ਇੰਚਾਰਜ ਬੱਸ ਸਟੈਂਡ ਏ. ਐੱਸ. ਆਈ. ਸੇਵਾ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਮੁਖਬਰ ਖਾਸ ਦੀ ਇਤਲਾਹ 'ਤੇ ਇਕ ਏ. ਸੀ. ਵੋਲਵੋ ਪਨਬੱਸ ਦੇ ਡਰਾਈਵਰ ਨਰਿੰਦਰਪਾਲ ਸਿੰਘ ਅਤੇ ਕੰਡਕਟਰ ਅਮਰਿੰਦਰ ਹੈਪੀ ਕੋਲੋਂ ਡੇਢ ਕਿੱਲੋ ਚੂਰਾ ਪੋਸਤ ਬਰਾਮਦ ਕੀਤਾ। ਦੋਸ਼ੀਆਂ ਖਿਲਾਫ ਧਾਰਾ 15-61-85 ਅਧੀਨ ਮੁਕੱਦਮਾ ਥਾਣਾ ਡਵੀਜ਼ਨ ਨੰਬਰ 6 ਜਲੰਧਰ 'ਚ ਦਰਜ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ । ਇਸੇ ਮੁਹਿੰਮ 'ਚ ਦੋਸ਼ੀ ਹੈਪੀ ਕੁਮਾਰ ਵਾਸੀ ਇਕਹਿਰੀ ਪੁਲੀ ਜਲੰਧਰ ਪਾਸੋਂ ਪਾਰਵੰਨ ਸਪਾਸ (ਨਸ਼ੀਲੇ ਕੈਪਸੂਲ) ਬਰਾਮਦ ਕੀਤੇ ਗਏ, ਜਿਸ ਖਿਲਾਫ 22-61-85 ਧਾਰਾ ਅਧੀਨ ਕੇਸ ਦਰਜ ਕੀਤਾ ਗਿਆ ਹੈ।
