ਨਸ਼ਾ ਵੇਚਣ ਵਾਲਿਆਂ ਨੇ ਘੇਰਿਆ ਭਰਾ, ਵਿਰੋਧ ਕਰਨ ਗਏ ਨੌਜਵਾਨ ''ਤੇ ਬਦਮਾਸ਼ਾਂ ਨੇ ਚਲਾ''ਤੀ ਗੋਲੀ
Friday, Apr 25, 2025 - 05:40 PM (IST)

ਤਰਸਿੱਕਾ (ਬਲਜੀਤ)- ਕਸਬਾ ਤਰਸਿੱਕਾ ਵਿਖੇ ਗੋਲੀ ਚੱਲਣ ਨਾਲ ਇਕ ਨੌਜਵਾਨ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜ਼ੇਰੇ ਇਲਾਜ ਹਰਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਤਰਸਿੱਕਾ ਨੇ ਦੱਸਿਆ ਕਿ ਉਸ ਦਾ ਭਰਾ, ਜੋ ਨਸ਼ੇ ਦਾ ਆਦੀ ਸੀ, ਜਿਸਨੂੰ ਪਰਿਵਾਰ ਵਲੋਂ ਸਮਝਾ ਕੇ ਨਸ਼ੇ ਤੋਂ ਹਟਾਇਆ ਲਿਆ ਗਿਆ ਤੇ ਉਹ ਪਰਿਵਾਰ ਨਾਲ ਕਾਰੋਬਾਰ ’ਚ ਹੱਥ ਵਟਾਉਣ ਲੱਗਾ। ਇਸ ਮਗਰੋਂ ਵੀ ਪਿੰਡ ਦੇ ਹੀ ਕੁਝ ਨਸ਼ਾ ਸਪਲਾਈ ਕਰਨ ਵਾਲੇ ਉਸਨੂੰ ਘੇਰਦੇ ਸਨ।
ਪੁੱਤਰ ਦੀ ਇੱਛਾ ’ਚ ਰਾਖਸ਼ਸ ਬਣਿਆ ਪਤੀ, ਪਤਨੀ ਦਾ ਗਲ ਘੁੱਟ ਕੇ ਕੀਤਾ ਕਤਲ
ਪੀੜਤ ਨੇ ਦੱਸਿਆ ਕਿ ਅੱਜ ਪਿੰਡ ਦੇ ਦੋ ਨੌਜਵਾਨਾਂ ਵੱਲੋਂ ਜੁਗਰਾਜ ਸਿੰਘ ਨੂੰ ਘੇਰਿਆ ਗਿਆ। ਇਸ ਮਗਰੋਂ ਉਸਨੇ ਉਕਤ ਨੌਜਵਾਨਾਂ ਨੂੰ ਕਿਹਾ ਕਿ ਉਹ ਉਸ ਦੇ ਭਰਾ ਨੂੰ ਕਿਉਂ ਤੰਗ ਕਰਦੇ ਹਨ ਤਾਂ ਉਕਤ ਨੌਜਵਾਨਾਂ ਵੱਲੋਂ ਉਸ ’ਤੇ ਫਾਇਰ ਕੀਤਾ ਜੋ ਕਿ ਹਰਦੀਪ ਦੇ ਪੇਟ ‘ਚ ਲੱਗਾ, ਜਿਸਨੂੰ ਪਰਿਵਾਰਿਕ ਮੈਂਬਰਾਂ ਵਲੋਂ ਤੁਰੰਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪ੍ਰਧਾਨ ਬਲਜੀਤ ਸਿੰਘ ਤਰਸਿੱਕਾ ਨੇ ਕਿਹਾ ਕਿ ਅੱਜ ਜੋ ਇਹ ਘਟਨਾ ਵਾਪਰੀ ਹੈ ਇਹ ਨਸ਼ੇ ਦਾ ਵਿਰੋਧ ਕਰਨ ’ਤੇ ਹਰਦੀਪ ਸਿੰਘ ਨੂੰ ਗੋਲੀ ਮਾਰੀ ਗਈ ਹੈ ਪਰ ਪੁਲਸ ਵਲੋਂ ਜੇਕਰ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਿਆ ਹੁੰਦਾਂ ਤਾਂ ਉਕਤ ਨੌਜਵਾਨ ਨੂੰ ਗੋਲੀ ਨਹੀਂ ਸੀ ਵੱਜਣੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਵੱਲੋਂ ਨਸ਼ਾ ਤਸਕਰਾਂ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਾਨੂੰ ਮਜ਼ਬੂਰਨ ਥਾਣਾ ਤਰਸਿੱਕਾ ਦਾ ਘਿਰਾਓ ਕਰਨਾ ਪਵੇਗਾ, ਜਿਸਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਵੇਗਾ।
ਪੰਜਾਬ ਸਰਕਾਰ ਨੇ ਫੈਕਟਰੀਆਂ ਦੇ ਇਮਾਰਤੀ ਨਕਸ਼ਿਆਂ ਸਬੰਧੀ ਲਿਆ ਵੱਡਾ ਫੈਸਲਾ
ਇਸ ਸੰਬੰਧੀ ਥਾਣਾ ਤਰਸਿੱਕਾ ਦੇ ਐੱਸ.ਐੱਚ.ਓ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਹਰਦਪੀ ਸਿੰਘ ਦਾ ਭਰਾ ਜੁਗਰਾਜ ਸਿੰਘ ਜੋ ਨਸ਼ੇ ਦਾ ਆਦੀ ਸੀ ਅਤੇ ਉਹ ਨਸ਼ਾ ਛੱਡ ਚੁੱਕਾ ਸੀ। ਅੱਜ ਜਦੋਂ ਪਿੰਡ ਦੇ ਦੋ ਨੌਜਵਾਨਾਂ ਵਲੋਂ ਉਕਤ ਨੌਜਵਾਨ ਨੂੰ ਘੇਰਿਆ ਗਿਆ ਤਾਂ ਹਰਦੀਪ ਸਿੰਘ ਆਪਣੇ ਭਰਾ ਦਾ ਖਿਆਲ ਰੱਖਣ ਲਈ ਪਹੁੰਚਿਆ ਤਾਂ ਉਕਤ ਨੌਜਵਾਨਾਂ ਵਲੋਂ ਹਰਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਹਰਦੀਪ ਸਿੰਘ ਦੇ ਬਿਆਨ ਕਲਮਬੰਧ ਕੀਤੇ ਜਾ ਰਹੇ ਹਨ ਅਤੇ ਪੁਲਸ ਵਲੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁ. ''ਗੁਰੂ ਕੇ ਮਹਿਲ'' ਸਜਾਏ ਗਏ ਸੁੰਦਰ ਜਲੌਅ, ਮੱਥਾ ਟੇਕਣ ਪਹੁੰਚੀ ਸੰਗਤ
