ਪੁਲਸ ਨੂੰ ਮਿਲੀ ਵੱਡੀ ਸਫਲਤਾ, ਇਕ ਔਰਤ ਸਣੇ 7 ਨਸ਼ਾ ਤਸਕਰ ਕੀਤੇ ਗ੍ਰਿਫਤਾਰ

Sunday, May 17, 2020 - 03:56 PM (IST)

ਪੁਲਸ ਨੂੰ ਮਿਲੀ ਵੱਡੀ ਸਫਲਤਾ, ਇਕ ਔਰਤ ਸਣੇ 7 ਨਸ਼ਾ ਤਸਕਰ ਕੀਤੇ ਗ੍ਰਿਫਤਾਰ

ਲੋਹੀਆਂ ਖਸਾ (ਮਨਜੀਤ)— ਸਥਾਨਕ ਥਾਣੇ ਦੀ ਪੁਲਸ ਵੱਲੋਂ ਐੱਸ. ਐੱਚ. ਓ . ਸੁਖਦੇਵ ਸਿੰਘ ਦੀ ਦੇਖ ਰੇਖ ਹੇਠ ਵੱਖ-ਵੱਖ ਥਾਵਾਂ ਤੋਂ ਪੁਲਸ ਪਾਰਟੀਆਂ ਵੱਲੋਂ ਇਕੋਂ ਪਿੰਡ ਅਸਲਮੈਲ ਪੁਰ ਦੇ 7 ਨਸ਼ਾ ਤਸਕਰਾਂ ਨੂੰ ਕਾਬੂ ਕੀਤੇ ਜਾਣ ਦੀ ਸੂਚਨਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਐੱਸ. ਆਈ. ਬਲਵੀਰ ਸਿੰਘ, ਗੁਰਸ਼ਰਨ ਸਿੰਘ, ਏ. ਐੱਸ. ਆਈ. ਅਵਤਾਰ ਸਿੰਘ, ਲਖਵੀਰ ਸਿੰਘ, ਮੋਹਣ ਸਿੰਘ, ਮੇਜ਼ਰ ਸਿੰਘ ਅਤੇ ਮਨਜੀਤ ਸਿੰਘ ਵੱਲੋਂ ਪੁਲਸ ਪਾਰਟੀਆਂ ਨਾਲ ਕ੍ਰਮਵਾਰ ਪਿੰਡ ਅਸਲ ਮੈਲ ਪੁਰ 'ਚ ਰੇਡ ਕੀਤੀ ਗਈ ਸੀ।

ਇਸ ਦੌਰਾਨ ਸੁਰਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਚਾਲੂ ਭੱਠੀ ਸਣੇ 80 ਕਿੱਲੋ ਲਾਹਣ, 7500 ਐੱਮ. ਐੱਲ. ਨਜਾਇਜ਼ ਸ਼ਰਾਬ, ਗੁਰਮੀਤ ਸਿੰਘ ਪੁੱਤਰ ਅਮਰ ਸਿੰਘ ਪਾਸੋਂ 75 ਕਿੱਲੋ ਲਾਹਣ ਅਤੇ 15 ਹਜ਼ਾਰ ਐੱਮ. ਐੱਲ. ਸ਼ਰਾਬ, ਗੁਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਕੋਲੋਂ 80 ਕਿੱਲੋ ਲਾਹਣ ਅਤੇ 11250 ਐੱਮ. ਐੱਲ. ਸ਼ਰਾਬ, ਪਰਮਜੀਤ ਕੌਰ ਪਤਨੀ ਸਵ. ਸਤਨਾਮ ਸਿੰਘ ਦੇ ਘਰੋਂ 6750 ਐੱਮ. ਐੱਲ. ਸ਼ਰਾਬ, ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਪਾਸੋਂ 6750 ਐੱਮ. ਐੱਲ. ਸ਼ਰਾਬ ਅਤੇ ਸਰੂਪ ਸਿੰਘ ਪੁੱਤਰ ਕਰਨੈਲ ਸਿੰਘ 18750 ਐੱਮ. ਐੱਲ. ਸ਼ਰਾਬ ਬਰਾਮਦ ਕੀਤੀ ਗਈ। ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।


author

shivani attri

Content Editor

Related News