ਮਾਮੇ ਦੇ ਘਰ ਡਾਕਾ ਮਾਰਨ ਵਾਲਾ ਭਾਣਜਾ ਗ੍ਰਿਫਤਾਰ, ਇੰਝ ਹੋਇਆ ਖੁਲਾਸਾ (ਵੀਡੀਓ)
Friday, Sep 21, 2018 - 06:52 PM (IST)
ਰੂਪਨਗਰ (ਸੱਜਣ ਸੈਣੀ) : ਰੂਪਨਗਰ ਪੁਲਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਨਸ਼ਾ ਤਸਕਰ ਆਪਣੇ ਹੀ ਮਾਮੇ ਦੇ ਘਰੋਂ ਪਹਿਲਾਂ ਲੱਖਾਂ ਦੀ ਚੋਰੀ ਕਰਦੇ ਸਨ ਅਤੇ ਫਿਰ ਉਨ੍ਹਾਂ ਪੈਸਿਆਂ ਨਾਲ ਤਸਕਰੀ ਲਈ ਨਸ਼ਾ ਖਰੀਦਦੇ ਸੀ। ਦਰਅਸਲ ਪੁਲਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਦੇ ਨਾਲ ਸਾਢੇ ਤਿੰਨ ਲੱਖ ਰੁਪਏ ਬਰਾਮਦ ਹੋਏ।
ਪੁਲਸ ਦੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤੇ ਗਿਆ ਮੁਲਜ਼ਮ ਕਰਨ ਅਨੰਦ ਉਰਫ ਬੱਚੀ ਨੇ ਆਪਣੇ ਮਾਮੇ ਦੇ ਘਰੋਂ ਕੁਝ ਦਿਨ ਪਹਿਲਾਂ ਹੀ ਕਰੀਬ ਸਾਢੇ 4 ਲੱਖ ਰੁਪਏ ਚੋਰੀ ਕੀਤੇ ਸਨ ਅਤੇ ਉਸੇ ਦਿਨ ਤੋਂ ਫਰਾਰ ਸੀ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਫਿਲਹਾਲ ਪੁਲਸ ਵੱਲੋਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।