3000 ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰ

Tuesday, Nov 17, 2020 - 01:44 AM (IST)

3000 ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰ

ਲੁਧਿਆਣਾ,(ਜ.ਬ.)– ਸਲੇਮ ਟਾਬਰੀ ਪੁਲਸ ਨੇ ਸੰਥੈਟਿਕ ਡਰੱਗਸ ਦੇ ਮਾਮਲੇ 'ਚ 2 ਹੋਰ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 3000 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਫੜੇ ਗਏ ਸਮੱਗਲਰਾਂ ਦੀ ਪਛਾਣ ਨਿਊ ਅਸ਼ੋਕ ਨਗਰ ਦੇ ਰਿੰਕੂ ਗਰੋਵਰ ਅਤੇ ਚਿੱਟੀ ਕਾਲੋਨੀ ਭੱਟੀਆਂ ਦੇ ਆਟੋ ਚਾਲਕ ਨੀਰਜ ਅਰੋੜਾ ਦੇ ਰੂਪ ਵਿਚ ਹੋਈ ਹੈ। ਇਸੇ ਕੜੀ ਤਹਿਤ ਇਕ ਸਮੱਗਲਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਜਾ ਚੁੱਕਾ ਹੈ, ਜਦਕਿ ਗ੍ਰਿਫਤਾਰ ਦੋਵੇਂ ਸਮੱਗਲਰਾਂ ਨੂੰ ਪੁੱਛਗਿੱਛ ਲਈ 2 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ।

ਥਾਣਾ ਇੰਚਾਰਜ ਇੰਸ. ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ 10 ਨਵੰਬਰ ਨੂੰ ਏ. ਐੱਸ. ਆਈ, ਜਿੰਦਰ ਲਾਲ ਸਿੱਧੂ ਅਤੇ ਜਤਿੰਦਰ ਕੁਮਾਰ ਦੀ ਟੀਮ ਨੇ ਗਸ਼ਤ ਦੌਰਾਨ ਸਲੇਮ ਟਾਬਰੀ ਦੇ ਖ਼ੰਜੂਰ ਚੌਕ ਤੋਂ ਹੈਬੋਵਾਲ ਦੇ ਦੌਰਾਨ ਖੁਲਾਸਾ ਕੀਤਾ ਸੀ ਕਿ ਇਹ ਗੋਲੀਆਂ ਉਸ ਨੇ ਰਿੰਕੂ ਅਤੇ ਨੀਰਜ ਤੋਂ ਖਰੀਦੀਆਂ ਸੀ। ਜਿਸ ਦੇ ਆਧਾਰ 'ਤੇ ਉਪਰੋਕਤ ਦੋਵੇਂ ਮੁਲਜ਼ਮਾਂ ਨੂੰ ਕਾਦੀਆਂ ਨੇੜੇ ਤੋਂ ਫੜਿਆ। ਮੌਕੇ 'ਤੇ ਅਸਿਸਟੈਂਟ ਪੁਲਸ ਕਮਿਸ਼ਨਰ ਉਤਰੀ ਗੁਰਬਿੰਦਰ ਸਿੰਘ ਨੂੰ ਬੁਲਾਇਆ ਗਿਆ। ਕਾਰਵਾਈ ਤੋਂ ਬਾਅਦ ਦੋਵੇਂ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਟਰਾਮਾਡੋਲ ਦੀਆਂ 3000 ਗੋਲੀਆਂ ਮਿਲੀਆਂ ਅਤੇ ਇਨ੍ਹਾਂ ਗੋਲੀਆਂ ਦਾ ਉਹ ਕੋਈ ਦਸਤਵੇਜ਼ ਵੀ ਪੇਸ਼ ਨਹੀਂ ਕਰ ਸਕੇ। ਇਸ ਸਬੰਧ ਵਿਚ ਨਸ਼ਾ ਸਮੱਗਲਿੰਗ ਦਾ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ।

4000 ਰੁਪਏ 'ਚ ਖਰੀਦਿਆ ਸੀ ਇਕ ਡੱਬਾ
ਪੁੱਛਗਿੱੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ 4000 ਰੁਪਏ 'ਚ ਗੋਲੀਆਂ ਦਾ ਇਕ ਡੱਬਾ ਖਰੀਦਦੇ ਸੀ। ਇਕ ਡੱਬੇ 'ਚ 100 ਗੋਲੀਆਂ ਹੁੰਦੀਆਂ ਹਨ। ਜਿਨ੍ਹਾਂ ਨੇ ਇਹ 5000 ਰੁਪਏ ਅੱਗੇ ਵੇਚ ਕੇ ਮੋਟਾ ਮੋਨਾਫਾ ਕਮਾਉਂਦੇ ਸੀ। ਗੋਲੀਆਂ ਦੀ ਖਰੀਦੋ-ਫਰੋਖਤ ਲਈ ਇਹ ਮੋਬਾਇਲ ਦੀ ਵਰਤੋਂ ਕਰਦੇ ਸੀ। ਹੁਣ ਉਸ ਸਖਸ਼ ਦਾ ਪਤਾ ਲਗਾਇਆ ਜਾ ਰਿਹਾ ਹੈ। ਜਿਸ ਤੋਂ ਇਹ ਨਸ਼ੇ ਦੀਆਂ ਗੋਲੀਆਂ ਖਰੀਦਦੇ ਸੀ।

ਕੰਮ 'ਚ ਮੰਦੀ ਕਾਰਨ ਬਣਿਆ ਨਸ਼ਾ ਸਮੱਗਲਰ
ਮੁਲਜ਼ਮ ਆਟੋ ਚਾਲਕ ਨੀਰਜ ਨੇ ਦੱਸਿਆ ਕਿ ਲਾਕਡਾਊਨ ਕਾਰਨ ਉਸ ਦਾ ਧੰਦਾ ਚੌਪਟ ਹੋ ਗਿਆ ਸੀ। ਉਸ ਦੀ ਮਾਲੀ ਹਾਲਤ ਬੇਹੱਦ ਖਰਾਬ ਹੋ ਚੁੱਕੀ ਹੈ। ਜਿਸ ਕਾਰਨ ਨਸ਼ੇ ਦਾ ਕਾਰੋਬਾਰ ਕਰਨ ਲੱਗਾ। ਉਸ ਦਾ ਕਹਿਣਾ ਹੈ ਕਿ ਉਸ ਨੇ ਕੁਝ ਦਿਨ ਪਹਿਲਾਂ ਇਹ ਗੋਰਖਧੰਦਾ ਸ਼ੁਰੂ ਕਰ ਦਿੱਤਾ ਸੀ, ਜਦਕਿ ਰਿੰਕੂ ਪਿਛਲੇ ਸਮੇਂ ਤੋਂ ਇਸ ਵਿਚ ਲੱਗਿਆ ਹੋਇਆ ਹੈ।

 


author

Deepak Kumar

Content Editor

Related News