ਲੁਧਿਆਣਾ ''ਚ ਇਕ ਕਿੱਲੋ ਅਫੀਮ ਸਮੇਤ ਨਸ਼ਾ ਤਸਕਰ ਕਾਬੂ
Tuesday, Apr 16, 2019 - 04:38 PM (IST)

ਲੁਧਿਆਣਾ (ਸਲੂਜਾ) : ਝਾਰਖੰਡ ਤੋਂ ਸਸਤੇ ਭਾਅ 'ਤੇ ਅਫੀਮ ਲਿਆ ਕੇ ਇੱਥੇ ਮਹਿੰਗੇ ਭਾਅ 'ਤੇ ਵੇਚਣ ਵਾਲੇ ਨਸ਼ਾ ਤਸਕਰ ਨੂੰ ਜੀ. ਆਰ. ਪੀ. ਨੇ ਇਕ ਕਿੱਲੋ, 800 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਸ ਪਾਰਟੀ ਦੀ ਚੈਕਿੰਗ ਸਮੇਂ ਇਕ ਨੌਜਵਾਨ ਨੂੰ ਜਦੋਂ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਤੋਂ ਇਕ ਕਿੱਲੋ, 800 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਫਿਲਹਾਲ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦਾ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਲੁਧਿਆਣਾ 'ਚ ਦੋਸ਼ੀ ਕਿਸ ਨੂੰ ਅਫੀਮ ਦੀ ਡਲਿਵਰੀ ਦੇਣ ਆਇਆ ਸੀ।