ਨਸ਼ਾ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ : ਨਰੇਸ਼ ਕੁਮਾਰੀ
Friday, Jul 27, 2018 - 03:19 AM (IST)
ਅੌਡ਼ (ਛਿੰਜੀ)— ਨਸ਼ਾ ਵੇਚਣ ਵਾਲਿਆਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਤੇ ਉਨ੍ਹਾਂ ਨੂੰ ਸਿਰਫ ਪੈਸਾ ਕਮਾਉਣ ਨਾਲ ਹੀ ਮਤਲਬ ਹੈ। ਨਸ਼ਾ ਵੇਚਣ ਵਾਲਿਅਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਸ਼ ਕੁਮਾਰੀ ਐੱਸ.ਐੱਚ.ਓ. ਮੁਕੰਦਪੁਰ ਨੇ ਪੁਲਸ ਚੌਕੀ ਅੌਡ਼ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ। ਅੱਜ ਨਸ਼ਿਆਂ ਨਾਲ ਹੁੰਦੀਆਂ ਮੌਤਾਂ ਨੂੰ ਦੇਖ ਕੇ ਲੋਕ ਵੀ ਰੋਸ ਵਿਚ ਹਨ ਅਤੇ ਆਪਣੇ-ਆਪ ਨਸ਼ਿਆਂ ਖਿਲਾਫ ਉੱਠ ਖਡ਼੍ਹੇ ਹੋਏ ਹਨ। ਨਰੇਸ਼ ਕੁਮਾਰੀ ਨੇ ਆਖਿਆ ਕਿ ਪਿੰਡਾਂ ਵਿਚ ਨੌਜਵਾਨਾਂ ਦੀਆਂ ਛੋਟੀਆਂ-ਛੋਟੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਨਸ਼ਾ ਵੇਚਣ ਵਾਲਿਆਂ ਜਾਂ ਨਸ਼ਾ ਕਰਨ ਵਾਲਿਅਾਂ ਦੀ ਜਾਣਕਾਰੀ ਦੇਣਗੀਅਾਂ।
