ਜਦੋਂ ਨਸ਼ੇ ਦੀ ਥੁੜ ਕਾਰਨ ਤੜਫਦੇ ਨਸ਼ੇੜੀਆਂ ਨੇ ਕੈਪਟਨ ਕੋਲੋਂ ਮੰਗੀ ਮੌਤ...

Saturday, Apr 11, 2020 - 12:15 PM (IST)

ਸਮਰਾਲਾ (ਸੰਜੇ ਗਰਗ) : ਇਕ ਪਾਸੇ ਜਿੱਥੇ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਲੜਨ ਲਈ ਲਾਕ ਡਾਊਨ ਦੇ ਚੱਲਦਿਆਂ ਦੋ ਹਫ਼ਤਿਆਂ ਤੋਂ ਘਰਾਂ 'ਚ 'ਚ ਬੈਠਾ ਹੋਇਆ ਹੈ ਅਤੇ ਇਸ ਮਹਾਂਮਾਰੀ ਤੋਂ ਆਪਣਾ ਬਚਾਅ ਕਰਨ 'ਚ ਲੱਗਿਆ ਹੋਇਆ ਹੈ, ਉੱਥੇ ਹੀ ਇਸ ਦੌਰਾਨ ਹੈਰਾਨ ਕਰ ਦੇਣ ਵਾਲੀ ਦੂਜੀ ਤਸਵੀਰ ਉਨ੍ਹਾਂ ਨਸ਼ੇੜੀਆਂ ਦੀ ਉਭਰ ਕੇ ਸਾਹਮਣੇ ਆ ਰਹੀ ਹੈ, ਜਿਹੜੇ ਨਸ਼ੇ ਦੀ ਘਾਟ ਪੈਦਾ ਹੋਣ ਕਾਰਨ ਤੜਫ਼ਦੇ ਹੋਏ ਦਿਖਾਈ ਦੇ ਰਹੇ ਹਨ। ਸ਼ਨੀਵਾਰ ਨੂੰ ਸਿਵਲ ਹਸਪਤਾਲ, ਸਮਰਾਲਾ ਦੇ ਸਰਕਾਰੀ ਨਸ਼ਾ ਛੂਡਾਊ ਕੇਂਦਰ 'ਚ ਅਚਾਨਕ ਨਸ਼ੇੜੀਆਂ ਦੀ ਵੱਡੀ ਭੀੜ ਉਮੜ ਪਈ ਅਤੇ ਇਹ ਲੋਕ ਕਰਫਿਊ 'ਚ ਨਸ਼ੇ ਦੀ ਥੁੜ ਕਾਰਨ ਹਾਲੋ-ਬੇਹਾਲ ਹੋਏ ਹਸਪਤਾਲ ਦੇ ਸਟਾਫ਼ ਅੱਗੇ ਨਸ਼ੇ ਦੀਆਂ ਗੋਲੀਆਂ ਲੈਣ ਲਈ ਤਰਲੇ ਕੱਢਦੇ ਹੋਏ ਨਜ਼ਰ ਆ ਆਏ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਪੰਜਾਬ ਸਰਕਾਰ ਵਲੋਂ 'ਨਸ਼ਾ ਪੀੜਤ ਮਰੀਜ਼ਾਂ' ਲਈ ਵੱਡੀ ਰਾਹਤ

PunjabKesari

ਬਿਨ੍ਹਾਂ ਕਿਸੇ ਸੋਸ਼ਲ ਡਿਸਟੈਂਸ ਦੇ ਸਵੇਰ ਤੋਂ ਹੀ ਲਾਈਨਾਂ 'ਚ ਲੱਗੇ ਇਨ੍ਹਾਂ ਨਸ਼ੇੜੀਆਂ ਨੂੰ ਕਾਬੂ ਕਰਨ ਲਈ ਕੇਂਦਰ ਦਾ ਸਟਾਫ਼ ਵੀ ਅਸਮਰੱਥ ਦਿਖਾਈ ਦੇ ਰਿਹਾ ਹੈ। ਅਚਾਨਕ ਨਸ਼ੇੜੀਆਂ ਦੀ ਗਿਣਤੀ 'ਚ ਕਈ ਗੁਣਾ ਵਾਧੇ ਨੂੰ ਦੇਖਦੇ ਹੋਏ ਨਸ਼ਾ ਛੂਡਾਊ ਕੇਂਦਰ ਦਾ ਸਟਾਫ਼ ਵੀ ਇਸ ਵੇਲੇ ਅਸਮਝ ਦੀ ਸਥਿਤੀ 'ਚ ਦਿਖਾਈ ਦਿੱਤਾ ਅਤੇ ਉਨ੍ਹਾਂ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਅਚਾਨਕ ਲਾਈਨਾਂ ਲਗਾ ਕੇ ਖੜ੍ਹੇ ਇਨ੍ਹਾਂ ਨਸ਼ੇੜੀਆਂ ਦਾ ਕੀ ਇਲਾਜ ਕੀਤਾ ਜਾਵੇ।

ਇਹ ਵੀ ਪੜ੍ਹੋ : ਕੋਰੋਨਾ ਆਫਤ ਦੇ ਚੱਲਦੇ ਪੰਜਾਬ ਸਰਕਾਰ ਨੇ ਮਾਸਕ ਸਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ

PunjabKesari
ਕੈਪਟਨ ਤੋਂ ਕੀਤੀ ਮੌਤ ਦੀ ਮੰਗ

ਨਸ਼ੇ ਦੀ ਥੁੜ ਕਾਰਨ ਤੜਫ਼ਦੇ ਹੋਏ ਦਿਖਾਈ ਦਿੱਤੇ ਕਈ ਨਸ਼ੇੜੀਆਂ ਨੇ ਤਾਂ ਆਪਣੀ ਵਿਗੜਦੀ ਹਾਲਤ ਨੂੰ ਬਿਆਨ ਕਰਦੇ ਹੋਏ ਇਥੋਂ ਤੱਕ ਮੰਗ ਕੀਤੀ ਕਿ ਜਾ ਤਾਂ ਉਨ੍ਹਾਂ ਨੂੰ ਲੱਗੀ ਨਸ਼ੇ ਦੀ ਤੋਟ ਦਾ ਕੋਈ ਹੱਲ ਕੀਤਾ ਜਾਵੇ, ਨਹੀਂ ਤਾਂ ਉਨ੍ਹਾਂ ਨੂੰ ਇਸ ਤਕਲੀਫ਼ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਣ ਲਈ ਨੂੰ ਮੌਤ ਹੀ ਦੇ ਦਿੱਤੀ ਜਾਵੇ। ਨਸ਼ੇ ਦੀ ਥੁੜ ਕਾਰਨ ਤੜਫ ਰਹੇ ਇਕ ਡਰਾਈਵਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕਰਦਾ ਹੈ ਕਿ ਨਸ਼ੇ ਦੀ ਥੁੜ ਕਾਰਨ ਤੜਫ ਰਹੇ ਸਾਰੇ ਅਮਲੀਆਂ ਨੂੰ ਟੀਕੇ ਲਾ-ਲਾ ਕੇ ਮਾਰ ਦਿੱਤਾ ਜਾਵੇ ਤਾਂ ਕਿ ਨਸ਼ੇ ਦੀ ਤੋਟ ਕਾਰਨ ਇੰਝ ਤੜਫ-ਤੜਫ ਕੇ ਮਰਨਾ ਨਾ ਪਵੇ।
ਇਹ ਵੀ ਪੜ੍ਹੋ : ਕੋਰੋਨਾ ਦਾ ਖੌਫ, ਸਿਹਤ ਵਿਭਾਗ ਚੌਕਸ, ਪਾਜ਼ੇਟਿਵ ਕੇਸਾਂ ਦੇ ਸੰਪਰਕ 'ਚ ਰਹੇ 120 ਲੋਕ ਕੁਆਰੰਟਾਈਨ

PunjabKesari


Babita

Content Editor

Related News