ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

Monday, Jun 11, 2018 - 02:28 AM (IST)

ਅੰਮ੍ਰਿਤਸਰ,   (ਅਰੁਣ)-  ਜ਼ਿਲਾ ਪੁਲਸ ਨੇ ਕੀਤੀ ਵੱਖ-ਵੱਖ ਥਾਈਂ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥਾਂ ਦੇ 12 ਧੰਦੇਬਾਜ਼ਾਂ ਨੂੰ ਕਾਬੂ ਕੀਤਾ। ਥਾਣਾ ਅਜਨਾਲਾ ਦੀ ਪੁਲਸ ਨੇ 50 ਨਸ਼ੇ ਵਾਲੀਆਂ ਗੋਲੀਆਂ ਸਮੇਤ ਸ਼ਰਨਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਮੋਹਣ ਭੰਡਾਰੀਆਂ, 50 ਨਸ਼ੇ ਵਾਲੀਆਂ ਗੋਲੀਆਂ ਸਮੇਤ ਸੁਖਦੇਵ ਸਿੰਘ ਪੁੱਤਰ ਲਾਲ ਸਿੰਘ ਵਾਸੀ ਲੱਖੂਵਾਲ, ਥਾਣਾ ਰਾਜਾਸਾਂਸੀ ਦੀ ਪੁਲਸ ਨੇ 3 ਗ੍ਰਾਮ ਹੈਰੋਇਨ ਸਮੇਤ ਬਲਜਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਅਦਲੀਵਾਲ, ਭਿੰਡੀ ਸੈਦਾਂ ਪੁਲਸ ਨੇ 11250 ਮਿ. ਲੀ. ਸ਼ਰਾਬ ਸਮੇਤ ਸ਼ਿੰਗਾਰਾ ਸਿੰਘ ਵਾਸੀ ਭਿੰਡੀ ਸੈਦਾਂ, ਥਾਣਾ ਕੰਬੋਅ ਦੀ ਪੁਲਸ ਨੇ 11250 ਮਿ. ਲੀ. ਸ਼ਰਾਬ ਸਮੇਤ ਰਾਜਨ ਸਿੰਘ ਵਾਸੀ ਲੁਹਾਰਕਾ ਕਲਾਂ, ਚਾਟੀਵਿੰਡ ਥਾਣੇ ਦੀ ਪੁਲਸ ਨੇ 30 ਬੋਤਲਾਂ ਸ਼ਰਾਬ ਸਮੇਤ ਗੁਰਦੇਵ ਸਿੰਘ ਵਾਸੀ ਗੁਰੂਵਾਲੀ, 20 ਬੋਤਲਾਂ ਸ਼ਰਾਬ ਸਮੇਤ ਕਾਬਲ ਸਿੰਘ ਵਾਸੀ ਸਾਂਘਣਾ ਹਵੇਲੀਆਂ ਨੂੰ ਕਾਬੂ ਕੀਤਾ। ਕੰਟੋਨਮੈਂਟ ਥਾਣੇ ਦੀ ਪੁਲਸ ਨੇ 100 ਗ੍ਰਾਮ ਅਫੀਮ ਸਮੇਤ ਐਕਟਿਵਾ ਸਵਾਰ ਰਣਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਕੋਟ ਮਿੱਤ ਸਿੰਘ, 70 ਬੋਤਲਾਂ ਸ਼ਰਾਬ ਸਮੇਤ ਕਸ਼ਮੀਰ ਸਿੰਘ ਵਾਸੀ ਗੁੰਮਟਾਲਾ, ਥਾਣਾ ਕੋਤਵਾਲੀ ਦੀ ਪੁਲਸ ਨੇ 18 ਬੋਤਲਾਂ ਅੰਗਰੇਜ਼ੀ ਸ਼ਰਾਬ ਸਮੇਤ ਭੋਲਾ ਰਾਮ ਵਾਸੀ ਕੱਟਡ਼ਾ ਸ਼ੇਰ ਸਿੰਘ ਤੇ 40 ਬੋਤਲਾਂ ਅੰਗਰੇਜ਼ੀ ਸ਼ਰਾਬ ਸਮੇਤ ਰਮਨ ਕੁਮਾਰ ਵਾਸੀ ਚੌਕ ਫਰੀਦ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ। 
 


Related News