ਹੌਲਦਾਰ ਵਿਕਾਉਂਦਾ ਹੈ ਨਸ਼ਾ, ਜੇ ਸ਼ਿਕਾਇਤ ਕਰੋ ਤਾਂ ਕਰਵਾਉਂਦਾ ਹੈ ਹਮਲਾ

Saturday, Jun 08, 2019 - 11:38 AM (IST)

ਹੌਲਦਾਰ ਵਿਕਾਉਂਦਾ ਹੈ ਨਸ਼ਾ, ਜੇ ਸ਼ਿਕਾਇਤ ਕਰੋ ਤਾਂ ਕਰਵਾਉਂਦਾ ਹੈ ਹਮਲਾ

ਮਮਦੋਟ—ਨਸ਼ਾ ਮੁਕਤ ਪੰਜਾਬ ਦੇ ਤਹਿਤ ਸ਼ੁੱਕਰਵਾਰ ਨੂੰ ਕਰਵਾਏ ਗਏ ਸੈਮੀਨਾਰ 'ਚ ਸੀਨੀਅਰ ਪੁਲਸ ਅਫਸਰਾਂ ਨੂੰ ਸ਼ਰਮਿੰਦਗੀ ਝੇਲਣੀ ਪਈ। ਸੈਮੀਨਾਰ ਦੌਰਾਨ ਪੁਲਸ ਅਫਸਰ ਲੋਕਾਂ ਨੂੰ ਨਸ਼ੇ ਦੇ ਖਿਲਾਫ ਅੱਗੇ ਆਉਣ ਲਈ ਪ੍ਰੇਰਿਤ ਕਰ ਰਹੇ ਸਨ। ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਜੇਕਰ ਕਿਤੇ ਨਸ਼ਾ ਵਿਕਦਾ ਦੇਖੋ ਤਾਂ ਪੁਲਸ ਨੂੰ ਖਬਰ ਕਰੋ। ਪੁਲਸ ਤੁਰੰਤ ਐਕਸ਼ਨ ਲਵੇਗੀ। ਇਸ ਦੌਰਾਨ ਇਕ ਪਿੰਡ ਵਾਸੀ ਨੇ ਕਿਹਾ ਕਿ ਜੇਕਰ ਪੁਲਸ ਥਾਣੇ 'ਚ ਤਾਇਨਾਤ ਹਵਲਦਾਰ 'ਤੇ ਨਸ਼ਾ ਵੇਚਣ ਵਾਲਿਆਂ ਦੀ ਸ਼ਿਕਾਇਤ ਕਰਦੇ ਹਨ ਤਾਂ ਹਵਲਦਾਰ ਨਸ਼ਾ ਤਸਕਰਾਂ ਤੋਂ ਹਮਲਾ ਕਰਵਾ ਦਿੰਦਾ ਹੈ। ਇਸ ਸਮੇਂ 'ਚ ਕੋਈ ਕਿਵੇਂ ਨਸ਼ਾ ਤਸਕਰ ਦੇ ਖਿਲਾਫ ਆਵਾਜ਼ ਚੁੱਕੇ।

ਐੱਸ.ਟੀ.ਐੱਫ ਦੇ ਆਈ.ਜੀ ਬਲਕਾਰ ਸਿੰਘ, ਡੀ.ਸੀ. ਚੰਦਰ ਗੈਂਦ ਅਤੇ ਐੱਸ.ਐੱਸ.ਪੀ. ਫਿਰੋਜ਼ਪੁਰ ਨੇ ਮਮਦੋਟ, ਲੱਖਾਂ ਦੇ ਬਹਰਾਮ ਅਤੇ ਗੁਰੂ ਹਰਸਹਾਏ ਦੇ ਲੋਕਾਂ ਨੂੰ ਬੁਲਾ ਕੇ ਬਹਰਾਮ ਦੇ ਇਸ ਪੈਲੇਸ 'ਚ ਸੈਮੀਨਾਰ ਦਾ ਆਯੋਜਨ ਕੀਤਾ ਸੀ। ਪਿੰਡ ਕਡਮਾ, ਦਿਲ ਰਾਮ, ਰਾਓ ਦੇ ਹਿਠਾੜੂ, ਗੁਰੂ ਹਰਸਹਾਏ ਤੋਂ ਪਹੁੰਚੇ ਲੋਕਾਂ ਨੇ ਥਾਣਾ ਮਮਦੋਟ ਅਤੇ ਥਾਣਾ ਗੁਰੂ ਹਰਸਹਾਏ ਦੇ ਇੰਚਾਰਜ 'ਤੇ ਨਸ਼ਾ ਤਸਰਕਰਾਂ ਦੇ ਨਾਲ ਸਬੰਧਾਂ ਦੇ ਦੋਸ਼ ਲਗਾਏ। ਗੁਰੂ ਹਰਸਹਾਏ ਤੋਂ ਆਏ ਵਿਅਕਤੀ ਨੇ ਥਾਣੇ 'ਚ ਤਾਇਨਾਤ ਇਕ ਹਵਲਦਾਰ ਦਾ ਨਾਂ ਲੈ ਕੇ ਅਧਿਕਾਰੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਹ ਰੁਪਏ ਲੈ ਕੇ ਸ਼ਰੇਆਮ ਨਸ਼ਾ ਵਿਕਾਅ ਰਿਹਾ ਹੈ। ਜੇਕਰ ਕੋਈ ਉਸ ਦੀ ਸ਼ਿਕਾਇਤ ਕਰਦਾ ਹੈ ਤਾਂ ਉਹ ਉਲਟਾ ਸ਼ਿਕਾਇਤ ਕਰਤਾ 'ਤੇ ਹੀ ਮਾਮਲਾ ਦਰਜ ਕਰਵਾ ਦਿੰਦਾ ਹੈ। ਲੋਕਾਂ ਨੇ ਦੱਸਿਆ ਕਿ ਅੱਜ-ਕੱਲ੍ਹ ਨਸ਼ਾ ਪਿੰਡਾਂ ਦੇ ਸਥਿਤ ਕਰਿਆਨੇ ਦੀ ਦੁਕਾਨਾਂ, ਸਬਜ਼ੀਆਂ ਦੀ ਰੇਹੜੀਆਂ 'ਤੇ ਆਮ ਵਿਕ ਰਿਹਾ ਹੈ। ਇਕ ਬਜ਼ੁਰਗ ਨੇ ਦੱਸਿਆ ਕਿ ਉਸ ਦੇ ਤਿੰਨੋਂ ਲੜਕੇ ਨਸ਼ੇ ਦੀ ਲਤ 'ਚ ਲੱਗ ਗਏ ਹਨ। ਹੁਣ ਨਸ਼ਾ ਕਰਨ ਲਈ ਪੈਸੇ ਨਾ ਮਿਲਣ 'ਤੇ ਘਰ ਦਾ ਸਾਮਾਨ ਵੇਚ ਰਹੇ ਹਨ। ਇਕ ਹੋਰ ਔਰਤ ਨੇ ਦੱਸਿਆ ਕਿ ਨਸ਼ੇ ਦੀ ਲੱਤ ਦੇ ਕਾਰਨ ਉਸ ਦੇ ਭਰਾ ਦੀ ਹਾਲਤ ਇੰਨੀ ਬੁਰੀ ਹੋ ਗਈ ਹੈ ਕਿ ਹੁਣ ਉਸ ਨੂੰ ਆਪਣਾ ਭਰਾ ਕਹਿਣ 'ਚ ਸ਼ਰਮ ਆਉਂਦੀ ਹੈ। ਲੋਕਾਂ ਨੇ ਕਿਹਾ ਕਿ ਜੇਕਰ ਪੁਲਸ ਸੱਚੇ ਮਨ ਨਾਲ ਨਸ਼ਾ ਖਤਮ ਕਰੇ ਤਾਂ ਉਹ ਵੀ ਪੁਲਸ ਦਾ ਸਾਥ ਦੇਣਗੇ। ਪੁਲਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣਗੇ। ਪੁਲਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ 'ਚ ਵੀ ਉਨ੍ਹਾਂ ਨੂੰ ਡਰ ਲੱਗਦਾ ਹੈ ਕਿ ਕਿਤੇ ਨਸ਼ਾ ਵੇਚਣ ਵਾਲੇ ਉਨ੍ਹਾਂ ਦੇ ਪਰਿਵਾਰ ਦਾ ਨੁਕਸਾਨ ਨਾ ਕਰ ਦੇਣ। ਡੀ.ਸੀ. ਨੇ ਕਿਹਾ ਕਿ ਸਿਸਟਮ 'ਚ ਮੌਜੂਦ ਕਾਲੀ ਭੇਡਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤਾ ਜਾਵੇਗਾ।

ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦੇ: ਆਈ.ਜੀ.
ਸੈਮੀਨਾਰ 'ਚ ਐੱਸ.ਟੀ.ਐੱਫ. ਦੇ ਆਈ.ਜੀ. ਬੀ.ਐਸ ਸਿੱਧੂ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਦਾ ਫ੍ਰੀ ਇਲਾਜ ਓਟ ਕੇਂਦਰ 'ਚ ਕਰਵਾਓ। ਉਨ੍ਹਾਂ ਦੇ ਖੇਤਰ 'ਚ ਜੋ ਵੀ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਉਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦੇਣ। ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਆਈ.ਜੀ. ਨੇ ਕਿਹਾ ਕਿ ਲੋਕ ਬੇਖੌਫ ਹੋ ਕੇ ਪੁਲਸ ਦਾ ਸਾਥ ਦੇਣ ਤਾਂ ਨਸ਼ਾ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਐੱਸ.ਟੀ.ਐਫ. ਦਫਤਰ ਦੇ ਮੋਬਾਇਲ ਨੰਬਰ 7901959595 ਅਤੇ 7901939393 ਜਾਰੀ ਕਰਦੇ ਹੋਏ ਕਿਹਾ ਇਨ੍ਹਾਂ ਨੰਬਰਾਂ 'ਤੇ ਗੁਪਤ ਰੂਪ 'ਚ ਖਬਰ ਕਰਕੇ ਨਸ਼ੇ ਨੂੰ ਖਤਮ ਕਰਨ। 

ਪੁਲਸ ਨਾ ਸੁਣੇ ਤਾਂ ਐੱਸ.ਟੀ.ਐੱਫ ਨੂੰ ਦੱਸੋ
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਐਸ.ਟੀ.ਐੱਫ. ਹੈੱਡਕੁਆਰਟਰ ਦੇ ਮੋਬਾਇਲ ਨੰਬਰ ਦੁਹਰਾਉਂਦੇ ਹੋਏ ਕਿਹਾ ਕਿ ਲੋਕਲ ਪੁਲਸ ਸੁਣਵਾਈ ਨਹੀਂ ਕਰਦੀ ਤਾਂ ਬੇਝਿੱਜਕ ਐੱਸ.ਟੀ.ਐੱਫ ਨੂੰ ਫੋਨ ਕਰਕੇ ਨਸ਼ੇ ਦੇ ਖਿਲਾਫ ਸੂਚਨਾ ਦੇਣ। ਐੱਸ.ਐੱਸ.ਪੀ. ਸੰਦੀਪ ਗੋਇਲ ਨੇ ਪੁਲਸ ਅਧਿਕਾਰੀਆਂ ਨੂੰ ਲੋਕਾਂ ਦੀ ਸ਼ਿਕਾਇਤ ਦੇ ਪ੍ਰਤੀ ਗੰਭੀਰਤਾ ਦਿਖਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਅ ਨਾਲ ਸਾਡੇ ਸਿਸਟਮ ਦੀ ਜਿਹੜੀਆਂ ਕਮੀਆਂ ਸਾਹਮਣੇ ਆਈਆਂ ਹਨ। ਉਸ ਨੂੰ ਦੂਰ ਕਰੋ।


author

Shyna

Content Editor

Related News