ਜਲੰਧਰ ’ਚ ਵਿਕ ਰਹੇ ਸਨ ਰਾਜਸਥਾਨ ਸਟਾਕ ਦੇ ਰੇਮਡੇਸਿਵਿਰ ਇੰਜੈਕਸ਼ਨ ਤੇ ਵਾਇਲ, ਡਾਕਟਰ ਸਣੇ 2 ਗ੍ਰਿਫ਼ਤਾਰ

04/25/2021 11:41:13 AM

ਜਲੰਧਰ (ਜ. ਬ., ਮ੍ਰਿਦੁਲ)–ਮਿੱਠਾਪੁਰ ਰੋਡ ’ਤੇ ਸਥਿਤ ਐੱਮ. ਜੀ. ਕੇ. ਮੈਡੀਕਲ ਸਟੋਰ ’ਤੇ ਡਰੱਗ ਮਹਿਕਮੇ ਦੀ ਟੀਮ ਨੇ ਰੇਡ ਕਰਕੇ ਬਲੈਕ ਵਿਚ ਵੇਚੇ ਜਾ ਰਹੇ ਰੇਮਡੇਸਿਵਿਰ ਇੰਜੈਕਸ਼ਨ ਅਤੇ ਵਾਇਰਲ ਬਰਾਮਦ ਕੀਤੇ ਹਨ। ਇਹ ਟਰੈਪ ਪਿਛਲੇ 2 ਦਿਨਾਂ ਤੋਂ ਲਾਇਆ ਹੋਇਆ ਸੀ, ਜਿਸ ਵਿਚ ਥਾਣਾ ਨੰਬਰ 7 ਦੀ ਪੁਲਸ ਵੀ ਸ਼ਾਮਲ ਸੀ। ਪੁਲਸ ਨੇ ਰੇਮਡੇਸਿਵਰ ਇੰਜੈਕਸ਼ਨ ਦੀ ਸਪਲਾਈ ਦੇਣ ਆਏ ਰਮਨ ਅਤੇ ਡਾ. ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : 'ਸੰਡੇ ਲਾਕਡਾਊਨ' ’ਚ ਜਾਣੋ ਜਲੰਧਰ ਜ਼ਿਲ੍ਹੇ ’ਚ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ, ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ

ਜਾਣਕਾਰੀ ਅਨੁਸਾਰ ਡਰੱਗ ਮਹਿਕਮੇ ਦੀ ਇੰਸਪੈਕਟਰ ਅਨੁਪਮਾ ਕਾਲੀਆ ਦੇ ਇਨਪੁੱਟ ’ਤੇ ਡਰੱਗ ਮਹਿਕਮੇ ਦੀ ਟੀਮ ਅਤੇ ਥਾਣਾ ਨੰਬਰ 7 ਦੀ ਪੁਲਸ ਨੇ ਐੱਮ. ਜੀ. ਕੇ. ਮੈਡੀਕਲ ਸੈਂਟਰ ’ਤੇ ਟਰੈਪ ਲਾਇਆ ਹੋਇਆ ਸੀ। ਡਰੱਗ ਵਿਭਾਗ ਕੋਲ ਇਨਪੁੱਟ ਸੀ ਕਿ ਉਕਤ ਮੈਡੀਕਲ ਸਟੋਰ ਵਿਚ ਰੇਮਡੇਸਿਵਰ ਇੰਜੈਕਸ਼ਨ ਅਤੇ ਵਾਇਲ ਬਲੈਕ ਵਿਚ ਵੇਚੇ ਜਾ ਰਹੇ ਹਨ, ਜਿਹੜੇ ਕਿ ਰਾਜਸਥਾਨ ਸਰਕਾਰ ਦੇ ਸਟਾਕ ਦੇ ਹਨ। ਜਿਹੜੇ ਇੰਜੈਕਸ਼ਨ 3400 ਰੁਪਏ ਕੀਮਤ ਦੇ ਸਨ, ਉਹ 5000 ਰੁਪਏ ਵਿਚ ਵੇਚੇ ਜਾ ਰਹੇ ਸਨ। 

ਇਹ ਵੀ ਪੜ੍ਹੋ : ਫਗਵਾੜਾ ’ਚ ਦਿਨ-ਦਿਹਾੜੇ ਗੈਂਗਵਾਰ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੋ ਬੱਚਿਆਂ ਦਾ ਪਿਓ

ਡਰੱਗ ਮਹਿਕਮਾ ਅਤੇ ਥਾਣਾ ਨੰਬਰ 7 ਦੀ ਪੁਲਸ ਨੇ ਪਿਛਲੇ 2 ਦਿਨਾਂ ਤੋਂ ਟਰੈਪ ਲਾਇਆ ਹੋਇਆ ਸੀ, ਜਿਸ ਤੋਂ ਬਾਅਦ ਡਰੱਗ ਵਿਭਾਗ ਦੀ ਟੀਮ ਨੇ 2 ਰੇਮਡੇਸਿਵਰ ਇੰਜੈਕਸ਼ਨ ਮੰਗਵਾਏ, ਜਿਹੜੇ ਐੱਮ. ਜੀ. ਕੇ. ਦਾ ਰਮਨ ਨਿਵਾਸੀ ਗਾਂਧੀ ਨਗਰ ਕੈਂਪ 3400-3400 ਰੁਪਏ ਦੇ ਲੈ ਕੇ ਆਇਆ ਅਤੇ 5000-5000 ਰੁਪਏ ਵੇਚ ਰਿਹਾ ਸੀ। ਡਰੱਗ ਵਿਭਾਗ ਦੀ ਟੀਮ ਨੇ ਰਮਨ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਟੀਮ ਨੇ ਡਾ. ਗੁਰਪ੍ਰੀਤ ਸਿੰਘ ਨਿਵਾਸੀ ਗੁਰਮੀਤ ਨਗਰ ਨੂੰ ਵੀ ਕਾਬੂ ਕਰ ਲਿਆ। ਦੋਵਾਂ ਖ਼ਿਲਾਫ਼ ਥਾਣਾ ਨੰਬਰ 7 ਵਿਚ ਆਈ. ਪੀ. ਸੀ. ਦੀ ਧਾਰਾ 420 ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਫਗਵਾੜਾ-ਜਲੰਧਰ ਜੀ. ਟੀ. ਰੋਡ ‘ਤੇ ਵਾਪਰੇ ਭਿਆਨਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ

ਸਿਵਲ ਸਰਜਨ ਸਮੇਤ ਹੈਲਥ ਵਿਭਾਗ ਦੀ ਖੁੱਲ੍ਹੀ ਪੋਲ : ਸੁਦੇਸ਼ ਵਿਜ
ਇਸ ਸਬੰਧੀ ਸੁਦੇਸ਼ ਵਿਜ ਨੇ ਸਿਹਤ ਮਹਿਕਮੇ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਿਵਲ ਸਰਜਨ ਫੀਲਡ ਵਿਚ ਨਹੀਂ ਨਿਕਲੇ ਅਤੇ ਨਾ ਹੀ ਜੇ. ਐੱਲ. ਏ. (ਜ਼ੋਨਲ ਲਾਇਸੈਂਸ ਅਥਾਰਿਟੀ), ਜਿਸ ਕਾਰਨ ਦਵਾਈਆਂ ਦੀ ਕਾਲਾਬਾਜ਼ਾਰੀ ਜ਼ੋਰਾਂ ’ਤੇ ਹੈ। ਹਾਲ ਹੀ ਵਿਚ ਸਿਹਤ ਵਿਭਾਗ ਦੀ ਕਾਰਵਾਈ ਉਦੋਂ ਹੋਈ, ਜਦੋਂ ਮੈਂ ਇਸ ਸਕੈਂਡਲ ਸਬੰਧੀ ਸਿਹਤ ਮਹਿਕਮੇ ਨੂੰ ਸੂਚਿਤ ਕੀਤਾ। ਜੇਕਰ ਨਾ ਕਰਦਾ ਤਾਂ ਵਿਭਾਗ ਆਰਾਮ ਦੀ ਨੀਂਦ ਸੌਂ ਰਿਹਾ ਸੀ।

ਇਹ ਵੀ ਪੜ੍ਹੋ :ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ, ਹੁਣ ਕੋਰੋਨਾ ਨੈਗੇਟਿਵ ਰਿਪੋਰਟ ਦੇ ਬਿਨਾਂ ਨਹੀਂ ਮਿਲੇਗੀ ਐਂਟਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News