ਨਸ਼ਾ ਕਾਰੋਬਾਰੀ ਨੂੰ ਫੜਾਉਣ ''ਤੇ ਫਗਵਾੜਾ ਕਾਂਗਰਸ ਦੇਵੇਗੀ 10 ਹਜ਼ਾਰ ਦਾ ਇਨਾਮ: ਦਲਜੀਤ ਰਾਜੂ
Friday, Jul 26, 2019 - 05:24 PM (IST)

ਫਗਵਾੜਾ (ਜਲੋਟਾ) - ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੀ ਅਹਿਮ ਮੀਟਿੰਗ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਹੋਈ, ਜਿਸ 'ਚ ਪੰਜਾਬ ਸਰਕਾਰ ਵਲੋਂ ਪੁਲਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿਮ ਦੀ ਸ਼ਲਾਘਾ ਕੀਤੀ ਗਈ। ਦਲਜੀਤ ਰਾਜੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਪਹਿਲਾਂ ਨਸ਼ਾ ਕਰਨ ਤੇ ਵੇਚਣ ਵਾਲੇ ਆਮ ਤੁਰੇ ਫਿਰਦੇ ਨਜ਼ਰ ਆ ਰਹੇ ਸਨ ਪਰ ਹੁਣ ਕੈਪਟਨ ਸਰਕਾਰ ਦੀਆਂ ਹਦਾਇਤਾਂ ਅਤੇ ਪੁਲਸ ਦੀ ਸਖਤੀ ਨਾਲ ਤਸਵੀਰ ਬਦਲ ਗਈ ਹੈ। ਬਹੁਤ ਸਾਰੇ ਨੌਜਵਾਨ ਡਰੱਗ ਆਦਿ ਦਾ ਨਸ਼ਾ ਛੱਡ ਗਏ ਹਨ ਜਾਂ ਨਸ਼ਾ ਛੁਡਾਉ ਕੇਂਦਰਾਂ 'ਚ ਇਲਾਜ ਕਰਵਾ ਰਹੇ ਹਨ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੇ ਆਪਣਾ ਬੋਰੀਆ ਬਿਸਤਰਾ ਗੋਲ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਨੂੰ ਪੁਲਸ ਦੀ ਮਦਦ ਨਾਲ ਕਾਬੂ ਕਰਵਾਉਣ 'ਚ ਫਗਵਾੜਾ ਕਾਂਗਰਸ ਪੂਰਾ ਸਹਿਯੋਗ ਕਰੇਗੀ। ਦਲਜੀਤ ਰਾਜੂ ਨੇ ਇਲਾਕੇ ਦੇ ਸਮੂਹ ਵਸਨੀਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਨਸ਼ੇ ਦੇ ਖਾਤਮੇ ਲਈ ਉਨ੍ਹਾਂ ਦੇ ਮੋਬਾਇਲ ਨੰਬਰ-9878206300 ਜਾਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਮੋਬਾਇਲ ਨੰਬਰ-9855200813, ਬਲਾਕ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਦੇ ਮੋਬਾਇਲ ਨੰਬਰ-9814062386, ਐੱਸ.ਪੀ. ਫਗਵਾੜਾ ਦੇ ਮੋਬਾਇਲ ਨੰਬਰ-9815600840 ਅਤੇ ਡੀ.ਐੱਸ.ਪੀ. ਫਗਵਾੜਾ ਦੇ ਮੋਬਾਇਲ ਨੰਬਰ-7973617460 'ਤੇ ਫੋਨ ਕਰਕੇ ਨਸ਼ਾ ਕਾਰੋਬਾਰੀਆਂ ਦੀ ਸੂਚਨਾ ਦਿੱਤੀ ਜਾਵੇ। ਸਹੀ ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਅਤੇ ਬਲਾਕ ਕਾਂਗਰਸ ਫਗਵਾੜਾ ਵਲੋਂ 10 ਹਜ਼ਾਰ ਰੁਪਏ ਦਾ ਨਗਦ ਇਨਾਮ ਵੀ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਜ਼ਿਲਾ ਪ੍ਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਦੀਪ ਸਿੰਘ ਹਰਦਾਸਪੁਰ, ਸਤਨਾਮ ਸਿੰਘ ਸ਼ਮਾ, ਇੰਦਰਜੀਤ ਸਿੰਘ ਪਾਂਸ਼ਟਾ ਆਦਿ ਹਾਜ਼ਰ ਸਨ।