ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
Friday, Mar 09, 2018 - 04:51 AM (IST)
ਅੰਮ੍ਰਿਤਸਰ, (ਅਰੁਣ)- ਪੁਲਸ ਨੇ ਨਸ਼ੀਲੇ ਪਦਾਰਥਾਂ ਦੇ 8 ਧੰਦੇਬਾਜ਼ਾਂ ਨੂੰ ਕਾਬੂ ਕੀਤਾ। ਥਾਣਾ ਛੇਹਰਟਾ ਦੀ ਪੁਲਸ ਨੇ 10 ਗ੍ਰਾਮ ਹੈਰੋਇਨ ਸਮੇਤ ਆਈ-ਟਵੰਟੀ ਕਾਰ ਸਵਾਰ ਗੁਰਵਿੰਦਰ ਸਿੰਘ ਗਿੰਟੂ ਪੁੱਤਰ ਮੁਖਤਾਰ ਸਿੰਘ ਵਾਸੀ ਰਾਜ ਐਵੀਨਿਊ ਕਾਲੇ ਰੋਡ ਛੇਹਰਟਾ, 10 ਗ੍ਰਾਮ ਹੈਰੋਇਨ ਸਮੇਤ ਪੈਸ਼ਨ ਮੋਟਰਸਾਈਕਲ ਸਵਾਰ ਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੁੱਧ ਲੋਪੋਕੇ ਤੇ ਮਲਕੀਤ ਮਸੀਹ ਪੁੱਤਰ ਪੱਪੂ ਮਸੀਹ ਵਾਸੀ ਪੱਕਾ ਪਿੰਡ ਚਮਿਆਰੀ ਨੂੰ ਕਾਬੂ ਕੀਤਾ।
ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ 20 ਬੋਤਲਾਂ ਸ਼ਰਾਬ ਸਮੇਤ ਗੁਰਪ੍ਰੀਤ ਸਿੰਘ ਵਾਸੀ ਗੁੱਜਰਪੁਰਾ, ਥਾਣਾ ਰਾਮਬਾਗ ਦੀ ਪੁਲਸ ਨੇ 13 ਬੋਤਲਾਂ ਸ਼ਰਾਬ ਸਮੇਤ ਸੁਖਦੇਵ ਸਿੰਘ ਵਾਸੀ ਗੁਰੂ ਕੀ ਵਡਾਲੀ, ਥਾਣਾ ਬਿਆਸ ਦੀ ਪੁਲਸ ਨੇ 118 ਨਸ਼ੇ ਵਾਲੀਆਂ ਗੋਲੀਆਂ ਸਮੇਤ ਸੰਦੀਪ ਸਿੰਘ ਵਾਸੀ ਰਾਜਪੂਤ ਕਾਲੋਨੀ ਬਿਆਸ, ਕੰਬੋਅ ਥਾਣੇ ਦੀ ਪੁਲਸ ਨੇ 50 ਨਸ਼ੇ ਵਾਲੀਆਂ ਗੋਲੀਆਂ ਸਮੇਤ ਰਜਿੰਦਰ ਮਲਹੋਤਰਾ ਵਾਸੀ ਛੇਹਰਟਾ ਤੇ ਕੱਥੂਨੰਗਲ ਥਾਣੇ ਦੀ ਪੁਲਸ ਨੇ ਚਾਲੂ ਭੱਠੀ, 30 ਕਿਲੋ ਲਾਹਣ ਤੇ 570 ਮਿ. ਲੀ. ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਦਇਆ ਸਿੰਘ ਵਾਸੀ ਦੁਧਾਲਾ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
