ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

Friday, Jul 14, 2017 - 02:53 AM (IST)

ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

ਅੰਮ੍ਰਿਤਸਰ,  (ਅਰੁਣ)-  ਵੱਖ-ਵੱਖ ਥਾਈਂ ਕੀਤੀ ਛਾਪੇਮਾਰੀ ਦੌਰਾਨ ਪੁਲਸ ਨੇ ਨਸ਼ੀਲੇ ਪਦਾਰਥਾਂ ਦੇ 9 ਧੰਦੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ। ਥਾਣਾ ਕੰਟੋਨਮੈਂਟ ਦੀ ਪੁਲਸ ਨੇ 30 ਬੋਤਲਾਂ ਸ਼ਰਾਬ ਸਮੇਤ ਸੂਰਜ ਵਾਸੀ ਕੋਟ ਖਾਲਸਾ, ਥਾਣਾ ਰਾਮਬਾਗ ਦੀ ਪੁਲਸ ਨੇ 26 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਹੀਰਾ ਸਿੰਘ ਵਾਸੀ ਵੇਰਕਾ ਤੇ ਸੀ. ਆਈ. ਏ. ਸਟਾਫ ਦੀ ਪੁਲਸ ਨੇ 72 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਗੋਲਡੀ ਵਾਸੀ ਸ਼੍ਰੀ ਰਾਮ ਐਵੀਨਿਊ ਨੂੰ ਕਾਬੂ ਕਰ ਕੇ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ।  ਥਾਣਾ ਮਹਿਤਾ ਦੀ ਪੁਲਸ ਨੇ 5 ਗ੍ਰਾਮ ਹੈਰੋਇਨ ਸਮੇਤ ਕੁਲਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਭਲਾਈਪੁਰ, ਥਾਣਾ ਘਰਿੰਡਾ ਦੀ ਪੁਲਸ ਨੇ 400 ਕਿਲੋ ਲਾਹਣ ਬਰਾਮਦ ਕਰਦਿਆਂ ਅਣਪਛਾਤੇ ਵਿਅਕਤੀ ਖਿਲਾਫ, ਥਾਣਾ ਅਜਨਾਲਾ ਦੀ ਪੁਲਸ ਨੇ 20 ਬੋਤਲਾਂ ਸ਼ਰਾਬ ਤੇ 30 ਕਿਲੋ ਲਾਹਣ ਸਮੇਤ ਹਰਦੀਪ ਸਿੰਘ ਵਾਸੀ ਫੁੱਲੇਚੱਕ ਤੇ 10 ਬੋਤਲਾਂ ਸ਼ਰਾਬ ਤੇ 40 ਕਿਲੋ ਲਾਹਣ ਸਮੇਤ ਚੰਨਣ ਸਿੰਘ ਵਾਸੀ ਫੁੱਲੇਚੱਕ, ਥਾਣਾ ਤਰਸਿੱਕਾ ਦੀ ਪੁਲਸ ਨੇ 15000 ਮਿ. ਲੀ. ਸ਼ਰਾਬ ਸਮੇਤ ਹਰਵਿੰਦਰ ਸਿੰਘ ਵਾਸੀ ਅਕਾਲਗੜ੍ਹ ਢਪਈਆਂ, ਥਾਣਾ ਰਾਜਾਸਾਂਸੀ ਦੀ ਪੁਲਸ ਨੇ 11250 ਮਿ. ਲੀ. ਸ਼ਰਾਬ ਸਮੇਤ ਰਣਜੀਤ ਸਿੰਘ ਵਾਸੀ ਹਰਸ਼ਾ ਛੀਨਾ, ਥਾਣਾ ਕੰਬੋਅ ਦੀ ਪੁਲਸ ਨੇ 30000 ਮਿ. ਲੀ. ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਕੁਲਦੀਪ ਸਿੰਘ ਵਾਸੀ ਜੇਠੂਵਾਲ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ। 


Related News