400 ਨਸ਼ੇ ਵਾਲੇ ਕੈਪਸੂਲਾਂ ਸਮੇਤ ਅੜਿੱਕੇ

Sunday, Jul 22, 2018 - 12:19 AM (IST)

400 ਨਸ਼ੇ ਵਾਲੇ ਕੈਪਸੂਲਾਂ ਸਮੇਤ ਅੜਿੱਕੇ

ਪਠਾਨਕੋਟ,  (ਸ਼ਾਰਦਾ)-  ਜੀ. ਆਰ. ਪੀ.  ਥਾਣਾ ਮੁਖੀ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ  ਤਹਿਤ ਉਨ੍ਹਾਂ ਵੱਲੋਂ ਵੇਟਿੰਗ ਹਾਲ ਵਿਚ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਵਿਅਕਤੀ ਪੁਲਸ ਨੂੰ ਦੇਖ ਕੇ ਘਬਰਾ ਗਿਆ, ਜਿਸ ’ਤੇ ਪੁਲਸ ਪਾਰਟੀ ਵੱਲੋਂ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਉਪਰੋਕਤ ਮਾਤਰਾ ਵਿਚ ਪਾਬੰਦੀ-ਸ਼ੁਦਾ ਕੈਪਸੂਲ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਫਡ਼ੇ ਗਏ ਮੁਲਜ਼ਮ ਦੀ ਪਛਾਣ ਰੂਹੇਲਰਸ਼ ਡਾਰ ਵਾਸੀ ਤਹਿਸੀਲ ਸਪੋਰ (ਜੰਮੂ-ਕਸ਼ਮੀਰ) ਵਜੋਂ ਹੋਈ ਹੈ। ਉਨ੍ਹਾਂ  ਕਿਹਾ ਕਿ ਮੁਲਜ਼ਮ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਮੁੰਬਈ ਵਿਚ ਪਲੇਅ ਬੈਕ ਸਿੰਗਿੰਗ ਦਾ ਕੰਮ ਕਰਦਾ ਹੈ  ਤੇ ਹੁਣ ਨਸ਼ਿਅਾਂ ਦਾ ਆਦੀ ਹੋ ਚੁੱਕਾ ਹੈ, ਜਿਸ ਕਾਰਨ ਉਸ ਨੇ ਕਿਸੇ ਅਣਪਛਾਤੇ ਤੋਂ ਉਕਤ ਕੈਪਸੂਲ ਖਰੀਦੇ ਸਨ। ਥਾਣਾ ਮੁਖੀ  ਨੇ ਦੱਸਿਆ ਕਿ ਪੁਲਸ ਨੇ ਫਡ਼ੇ ਗਏ ਮੁਲਜ਼ਮ ਵਿਰੁੱਧ  ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


Related News