ਨਸ਼ੇ ਵਾਲੇ ਪਦਾਰਥਾਂ ਸਮੇਤ 10 ਗ੍ਰਿਫਤਾਰ

07/18/2018 6:34:21 AM

ਤਰਨਤਾਰਨ,  (ਰਾਜੂ)-  ਜ਼ਿਲਾ ਤਰਨਤਾਰਨ ਦੀ ਪੁਲਸ ਨੇ ਵੱਖ-ਵੱਖ ਥਾਣਿਅਾਂ ਅਧੀਨ ਆਉਂਦੇ ਖੇਤਰਾਂ ’ਚ ਛਾਪੇਮਾਰੀ ਕਰ ਕੇ ਨਸ਼ੇ  ਵਾਲੇ ਪਦਾਰਥਾਂ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਪੱਟੀ ਦੇ ਏ. ਐੱਸ. ਆਈ. ਗੁਰਮੁੱਖ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਸਬੰਧੀ  ਪੁਲ ਸੂਆ ਕੈਰੋ ਮੌਜੂਦ ਸੀ ਕਿ ਧਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਲੋਹਕਾ ਨੂੰ ਸ਼ੱਕ  ਦੇ  ਅਾਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 117 ਨਸ਼ੇ  ਵਾਲੇ ਕੈਪਸੂਲ ਬਰਾਮਦ ਕੀਤੇ ਗਏ।
®ਤਰਨਤਾਰਨ, ਖੇਮਕਰਨ, (ਰਾਜੂ, ਗੁਰਮੇਲ, ਅਵਤਾਰ)- ਥਾਣਾ ਖੇਮਕਰਨ ਦੇ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਸਬੰਧੀ  ਪੁਲ ਸੂਆ ਭੂਰਾ ਕੋਹਨਾ ਮੌਜੂਦ ਸੀ ਕਿ ਪਿੱਪਲ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਭੂਰਾ ਕਰਮੀਪੁਰਾ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 752 ਨਸ਼ੇ  ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ ਗਈਅਾਂ। ਉਧਰ ਥਾਣਾ ਖੇਮਕਰਨ ਦੇ ਏ. ਐੱਸ. ਆਈ. ਰਵੀ ਸ਼ੰਕਰ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਸਬੰਧੀ ਕੈਂਚੀ ਮੋਡ਼ ਰੱਤੋਕੇ ਮੌਜੂਦ ਸੀ ਕਿ ਰਾਣਾ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਵਾਰਡ ਨੰ. 13 ਖੇਮਕਰਨ ਨੂੰ ਸ਼ੱਕ ਦੇ  ਅਾਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 800 ਨਸ਼ੇ  ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ ਗਈਅਾਂ।
®ਤਰਨਤਾਰਨ, ਚੋਹਲਾ ਸਾਹਿਬ, (ਰਾਜੂ, ਮਨਜੀਤ)- ਥਾਣਾ ਚੋਹਲਾ ਸਾਹਿਬ ਦੇ ਏ. ਐੱਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਸਬੰਧੀ ਮੌਜੂਦ ਸੀ ਕਿ ਖਹਿਰਾ ਪੈਲੇਸ ਪੱਖੋਪੂਰ ਤੋਂ ਗੁਰਪ੍ਰੀਤ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਚੋਹਲਾ ਸਾਹਿਬ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 967 ਨਸ਼ੇ  ਵਾਲੀਅਾਂ ਗੋਲੀਅਾਂ ਬਰਾਮਦ ਕੀਤੀਆਂ ਗਈਆਂ।
®ਇਸੇ  ਤਰ੍ਹਾਂ ਥਾਣਾ ਚੋਹਲਾ ਸਾਹਿਬ ਦੇ ਐੱਸ. ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਸਬੰਧੀ ਟੀ- ਪੁਆਇੰਟ ਚੋਹਲਾ ਸਾਹਿਬ ਮੌਜੂਦ ਸੀ ਕਿ ਜੇ. ਸੀ. ਬੀ. ਮਸ਼ੀਨ ਵ੍ਹੀਕਲ ’ਤੇ 3 ਨੌਜਵਾਨ ਆ ਰਹੇ ਸੀ, ਜਿਨ੍ਹਾਂ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕਰ ਕੇ ਸੁਖਵਿੰਦਰ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਰਾਣੀ ਵਲਾਹ ਕੋਲੋਂ 300 ਨਸ਼ੇ  ਵਾਲੀਅਾਂ ਗੋਲੀਅਾਂ, ਰਛਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਰਾਣੀ ਵਲਾਹ ਕੋਲੋਂ 1130 ਨਸ਼ੇ  ਵਾਲੀਅਾਂ ਗੋਲੀਅਾਂ ਅਤੇ ਬਲਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਕਬੋਅ ਢਾਏ ਵਾਲਾ ਕੋਲੋਂ 40 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ ਗਈਅਾਂ।
®ਇਧਰ ਥਾਣਾ ਸਦਰ ਤਰਨਤਾਰਨ ਦੇ ਐੱਚ. ਸੀ. ਦਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਸਬੰਧੀ ਪਿੰਡ ਜੀਓਬਾਲਾ ਮੌਜੂਦ ਸੀ ਕਿ ਮੁਖਬਰ ਖਾਸ ਦੀ ਇਤਲਾਹ ’ਤੇ ਦੌਰਾਨੇ ਰੇਡ ਮੁਲਜ਼ਮ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਪ੍ਰਕਾਸ਼ ਸਿੰਘ ਵਾਸੀ ਜੀਓਬਾਲਾ ਦੇ ਘਰ ਰੇਡ ਕਰ ਕੇ ਉਸ ਕੋਲੋਂ 120 ਕਿਲੋ ਲਾਹਣ ਬਰਾਮਦ ਕੀਤੀ ਗਈ।
®ਉਧਰ ਥਾਣਾ ਸਦਰ ਤਰਨਤਾਰਨ ਦੇ ਐੱਚ. ਸੀ. ਬਿਸ਼ਨ ਦਾਸ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਸਬੰਧੀ ਟੀ-ਪੁਆਇੰਟ ਪਿੱਦੀ ਮੌਜੂਦ ਸੀ ਕਿ 2 ਵਿਅਕਤੀਅਾਂ ਨੂੰ ਮੋਟਰਸਾਈਕਲ ’ਤੇ ਆਉਂਦਿਅਾਂ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕਰ ਕੇ ਮਨਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਸਵਰਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਨੰਦਪੁਰ ਜ਼ਿਲਾ ਤਰਨਤਾਰਨ ਕੋਲੋਂ 18 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News