4 ਸਾਲਾਂ ਤੋਂ ਚਿੱਟੇ ਦੇ ਟੀਕੇ ਲਗਾ ਰਹੀ ਕੁੜੀ, ਹੁਣ ਹਾਲਤ ਜਾਣ ਖੜ੍ਹੇ ਹੋ ਜਾਣਗੇ ਲੂੰ-ਕੰਡੇ

Monday, Mar 18, 2024 - 10:04 AM (IST)

4 ਸਾਲਾਂ ਤੋਂ ਚਿੱਟੇ ਦੇ ਟੀਕੇ ਲਗਾ ਰਹੀ ਕੁੜੀ, ਹੁਣ ਹਾਲਤ ਜਾਣ ਖੜ੍ਹੇ ਹੋ ਜਾਣਗੇ ਲੂੰ-ਕੰਡੇ

ਬਠਿੰਡਾ (ਸੁਖਵਿੰਦਰ)- ਲਗਾਤਾਰ ਚਿੱਟੇ ਦੇ ਟੀਕੇ ਲਗਾਉਣ ਕਾਰਨ ਇਕ ਲੜਕੀ ਦੀ ਇਕ ਬਾਂਹ ਅਤੇ ਇਕ ਲੱਤ ਬੁਰੀ ਤਰ੍ਹਾਂ ਗਲ ਗਈ। ਬੀਤੀ ਰਾਤ ਸਥਾਨਕ ਮਾਲ ਦੇ ਗੋਦਾਮ ’ਚ ਇਕ ਲੜਕੀ ਦੇ ਡਿੱਗਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰ ਮੌਕੇ ’ਤੇ ਪੁੱਜੇ। ਲੜਕੀ ਦੀ ਇਕ ਬਾਂਹ ਅਤੇ ਲੱਤ ਗਲੀ ਹੋਈ ਸੀ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਲੋਕਾਂ ਨੇ ਦੱਸਿਆ ਕਿ ਕੁਝ ਲੋਕ ਲੜਕੀ ਨੂੰ ਮਾਲ ਗੋਦਾਮ ਰੋਡ ’ਤੇ ਛੱਡ ਕਿ ਫਰਾਰ ਹੋ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ: ਸਿਰਫ਼ਿਰੇ ਆਸ਼ਿਕ ਦੀ ਸ਼ਰਮਨਾਕ ਕਰਤੂਤ! ਮੁਹੱਲੇ 'ਚ ਲਵਾ ਦਿੱਤੇ ਪ੍ਰੇਮਿਕਾ ਦੇ ਅਸ਼ਲੀਲ ਫਲੈਕਸ

ਕੁੜੀ ਦੇ ਜ਼ਖ਼ਮ ’ਚ ਕੀੜੇ ਪਏ ਹੋਏ ਸਨ। ਉਕਤ ਲੜਕੀ ਨੇ ਦੱਸਿਆ ਕਿ ਉਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਚਿੱਟੇ ਦੀ ਵਰਤੋਂ ਕਰ ਰਹੀ ਹੈ ਅਤੇ ਚਿੱਟੇ ਦੇ ਟੀਕੇ ਲਗਾਉਂਦੀ ਹੈ। ਉਸ ਨੇ ਦੱਸਿਆ ਕਿ ਉਹ ਕੋਟਕਪੁਰਾ ਦੀ ਵਸਨੀਕ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਵਿਖੇ ਰਹਿ ਰਹੀ ਹੈ। ਕੁਝ ਨੌਜਵਾਨਾਂ ਨੇ ਉਸ ਦਾ ਸ਼ੋਸ਼ਣ ਕੀਤਾ ਅਤੇ ਬਾਅਦ ’ਚ ਉਸ ਨੂੰ ਇੱਥੇ ਸੁੱਟ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ: ਚੋਣਾਂ ਦੇ ਐਲਾਨ ਮਗਰੋਂ ਪ੍ਰੀਖਿਆ ਦੀਆਂ ਤਾਰੀਖ਼ਾਂ ਨੂੰ ਲੈ ਕੇ ਵੱਡੀ ਅਪਡੇਟ

ਸਹਾਰਾ ਜਨ ਸੇਵਾ ਨੇ ਬਠਿੰਡਾ ਸਿਵਲ ਹਸਪਤਾਲ ਦੇ ਮਨੋਵਿਗਿਆਨੀ ਡਾਕਟਰ ਅਰੁਣ ਬਾਂਸਲ ਨਾਲ ਸੰਪਰਕ ਕੀਤਾ। ਡਾਕਟਰ ਅਰੁਣ ਬਾਂਸਲ ਨੇ ਮਾਲ ਗੋਦਾਮ ’ਚ ਆ ਕੇ ਉਸ ਦੀ ਜਾਂਚ ਕੀਤੀ ਅਤੇ ਦਵਾਈਆਂ ਦਿੱਤੀਆਂ। ਸਹਾਰਾ ਦੇ ਸੰਸਥਾਪਕ ਵਿਜੇ ਗੋਇਲ ਨੇ ਕਿਹਾ ਕਿ ਉਹ ਪੀੜਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦੇਣਗੇ ਅਤੇ ਉਸ ਨਾਲ ਆਪਣੀਆਂ ਧੀਆਂ ਵਾਂਗ ਵਿਵਹਾਰ ਕਰਵਾਉਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News