ਫਿਲੌਰ ਦੀ ਪੰਜਾਬ ਪੁਲਸ ਅਕੈਡਮੀ ਦੀਆਂ ਮੁਸ਼ਕਿਲਾਂ ਵਧੀਆਂ, ਭੇਜੇ ਗਏ ਕਾਨੂੰਨੀ ਨੋਟਿਸ, ਜਾਣੋ ਵਜ੍ਹਾ

Monday, Jul 31, 2023 - 12:00 PM (IST)

ਫਿਲੌਰ (ਭਾਖੜੀ)-ਪੰਜਾਬ ਪੁਲਸ ਅਕੈਡਮੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। 10 ਜੁਲਾਈ ਨੂੰ ਆਏ ਹੜ੍ਹ ਦੇ ਪਾਣੀ ’ਚ 200 ਤੋਂ ਵੱਧ ਗੱਡੀਆਂ ਦੇ ਡੁੱਬ ਜਾਣ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਥਾਣੇਦਾਰ ਦਾ ਬੈਚ ਪਾਸ ਕਰਕੇ ਗਏ ਟ੍ਰੇਨੀਆਂ ਨੇ ਅਕੈਡਮੀ ਨੂੰ ਕਾਨੂੰਨੀ ਨੋਟਿਸ ਭਿਜਵਾਏ ਹਨ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਅਕੈਡਮੀ ਫਿਲੌਰ ’ਚ ਹੌਲਦਾਰ ਤੋਂ ਤਰੱਕੀ ਪਾ ਕੇ ਥਾਣੇਦਾਰ ਬਣਨ ’ਤੇ ਲਗਭਗ 700 ਦੇ ਕਰੀਬ ਪੁਲਸ ਮੁਲਾਜ਼ਮ ਇਥੇ ਇੰਟਰਮੀਡੀਅਟ ਕੋਰਸ ਕਰਨ ਲਈ ਆਏ ਸਨ, ਜਿਨ੍ਹਾਂ ਦਾ ਕੋਰਸ 7 ਜੁਲਾਈ ਨੂੰ ਪੂਰਾ ਹੋ ਗਿਆ ਸੀ ਅਤੇ ਉਹ ਆਪਣੇ ਜ਼ਿਲ੍ਹਿਆਂ ਨੂੰ ਵਾਪਸ ਮੁੜ ਗਏ ਸਨ।

ਉਸ ਤੋਂ 3 ਦਿਨ ਬਾਅਦ ਸਾਰੇ ਪੁਲਸ ਮੁਲਾਜ਼ਮਾਂ ਨੂੰ ਸੁਨੇਹਾ ਮਿਲਿਆ ਕਿ ਉਹ ਸਾਰੇ ਪੁਲਸ ਮੁਲਾਜ਼ਮ ਅਕੈਡਮੀ ’ਚ ਆਉਣ, ਜਿਨ੍ਹਾਂ ਨੂੰ 10 ਜੁਲਾਈ ਨੂੰ ਮੈਡਮ ਅਨੀਤਾ ਪੁੰਜ ਸਵੇਰੇ ਭਾਸ਼ਣ ਦੇ ਕੇ ਰਵਾਨਾ ਕਰੇਗੀ, ਜਿਸ ’ਤੇ ਸਾਰੇ ਪੁਲਸ ਮੁਲਾਜ਼ਮ ਜੋ ਥਾਣੇਦਾਰ ਬਣ ਚੁੱਕੇ ਸਨ, ਦੂਜੇ ਜ਼ਿਲ੍ਹਿਆਂ ਤੋਂ ਕੁਝ ਰਾਤ ਨੂੰ ਅਕੈਡਮੀ ਪੁੱਜ ਗਏ ਅਤੇ ਕੁਝ ਸਵੇਰ 4 ਵਜੇ ਆਪਣੀਆਂ ਨਿੱਜੀ ਕਾਰਾਂ ’ਚ ਇਥੇ ਆ ਗਏ।

ਇਹ ਵੀ ਪੜ੍ਹੋ-ਮਾਤਾ ਨੈਣਾ ਦੇਵੀ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ-ਚਿਹਾੜਾ

ਸਾਰੇ ਮੁਲਾਜ਼ਮਾਂ ਦੀਆਂ ਕਾਰਾਂ ਗੋਲਡ ਗਰਾਊਂਡ ਦੇ ਬਾਰ ਬਣੀ ਇਕ ਖਾਲੀ ਜਗ੍ਹਾ ’ਚ ਲਗਵਾ ਦਿੱਤੀਆਂ ਗਈਆਂ। ਸਾਢੇ 4 ਵਜੇ ਦੇ ਕਰੀਬ ਅਕੈਡਮੀ ਕੋਲ ਬਣੇ ਸਤਲੁਜ ਦਰਿਆ ਦਾ ਬੰਨ੍ਹ ਟੁੱਟ ਗਿਆ। ਗੋਲਡ ਗਰਾਊਂਡ ਤੋਂ ਹੁੰਦਾ ਹੋਇਆ ਹੜ੍ਹ ਦਾ ਪਾਣੀ ਪਾਰਕਿੰਗ ਦੇ ਅੰਦਰ ਦਾਖ਼ਲ ਹੋ ਗਿਆ, ਜਿਸ ਵਿਚ 500 ਪੁਲਸ ਮੁਲਾਜ਼ਮਾਂ ਦੀਆਂ ਕਾਰਾਂ ਉਸ ’ਚ ਡੁੱਬ ਗਈਆਂ। 200 ਤੋਂ ਵੱਧ ਕਾਰਾਂ ਤਾਂ ਪੁਲਸ ਜਵਾਨਾਂ ਨੇ ਖ਼ੁਦ ਹਿੰਮਤ ਕਰਕੇ ਹੜ੍ਹ ਦੇ ਪਾਣੀ ’ਚੋਂ ਬਾਹਰ ਕੱਢ ਲਈਆਂ, ਜਦੋਂਕਿ ਹੜ੍ਹ ਦਾ ਪਾਣੀ ਜ਼ਿਆਦਾ ਭਰ ਜਾਣ ਕਾਰਨ 200 ਤੋਂ ਵੱਧ ਕਾਰਾਂ 2 ਦਿਨ ਤੱਕ ਉੱਥੇ ਹੀ ਡੁੱਬੀਆਂ ਰਹੀਆਂ।

ਇਹ ਵੀ ਪੜ੍ਹੋ- ਮੁੜ ਛੱਡਿਆ ਗਿਆ ਪੌਂਗ ਡੈਮ 'ਚੋਂ ਪਾਣੀ, ਇਸ ਇਲਾਕੇ ਦੇ ਪਿੰਡਾਂ ਲਈ ਬਣਿਆ ਖ਼ਤਰਾ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News