ਕੈਂਟਰ ਅਤੇ ਕਾਰ ਦੀ ਟੱਕਰ ’ਚ ਮਾਂ-ਧੀ ਦੀ ਮੌਤ

Wednesday, Nov 25, 2026 - 10:58 AM (IST)

ਕੈਂਟਰ ਅਤੇ ਕਾਰ ਦੀ ਟੱਕਰ ’ਚ ਮਾਂ-ਧੀ ਦੀ ਮੌਤ

ਜ਼ੀਰਾ/ਮੱਖੂ (ਗੁਰਮੇਲ ਸੇਖਵਾਂ) : ਬਿਜਲੀ ਘਰ ਮੱਖੂ ਨੇੜੇ ਕਾਰ ਅਤੇ ਕੈਂਟਰ ਵਿਚਕਾਰ ਹੋਈ ਟੱਕਰ ’ਚ ਕਾਰ ’ਚ ਸਵਾਰ ਔਰਤ ਅਤੇ ਬੱਚੀ ਦੀ ਮੌਤ ਹੋਣ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਥਾਣਾ ਮੱਖੂ ਦੀ ਪੁਲਸ ਨੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਮੱਖੂ ਦੇ ਏ. ਐੱਸ. ਆਈ. ਰਾਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਸ਼ਿਕਾਇਤਕਰਤਾ ਹਨੂਕ ਮਸੀਹ ਪੁੱਤਰ ਛਿੰਦਾ ਮਸੀਹ ਵਾਸੀ ਵਾਂਝੋਕੇ ਨੇ ਦੱਸਿਆ ਕਿ ਉਹ ਬੀਤੇ ਦਿਨ ਜਦੋਂ ਆਪਣੀ ਕਾਰ ’ਚ ਆਪਣੀ ਰਿਸ਼ਤੇਦਾਰੀ ’ਚ ਜਾ ਰਿਹਾ ਸੀ ਤਾਂ ਬਿਜਲੀ ਘਰ ਮੱਖੂ ਨੇੜੇ ਕੈਂਟਰ ਦੇ ਡਰਾਈਵਰ ਕਰਮ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਮਿਹਰਬਾਨਪੁਰ ਜੰਡਿਆਲਾ ਗੁਰੂ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਪੀੜਤ ਨੇ ਦੱਸਿਆ ਕਿ ਉਕਤ ਘਟਨਾ ’ਚ ਉਸ ਦੀ ਪਤਨੀ 28 ਸਾਲ ਅਤੇ ਧੀ 3 ਸਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕੈਂਟਰ ਚਾਲਕ ਕੈਂਟਰ ਛੱਡ ਕੇ ਫ਼ਰਾਰ ਹੋ ਗਿਆ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
 


author

Babita

Content Editor

Related News