ਹਜ਼ੂਰ ਸਾਹਿਬ ਤੋਂ ਆਏ ਡਰਾਈਵਰ ਅਤੇ ਕਡੰਕਟਰ ਕੀਤੇ ਕੁਆਰੰਟਾਈਨ

Tuesday, May 05, 2020 - 05:30 PM (IST)

ਲੁਧਿਆਣਾ (ਮੋਹਿਨੀ) : ਸਰਕਾਰੀ ਨੌਕਰੀ ਜੋ ਲੋਕ ਕਰਨਾ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਵਿਚ ਬੰਦਿਸ਼ਾਂ ਕਿੰਨੀਆਂ ਹਨ। ਹਰ ਕੰਮ ਵਿਭਾਗ ਅਤੇ ਆਲ੍ਹਾ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਹੀ ਚਲਦਾ ਹੈ ਅਤੇ ਮੁਲਾਜ਼ਮਾਂ ਨੂੰ ਹਰ ਹੁਕਮ ਮੰਨਣਾ ਪੈਂਦਾ ਹੈ। ਅਜਿਹਾ ਹੀ ਕੇਸ ਬੱਸ ਅੱਡੇ 'ਚ ਵੀ ਸਾਹਮਣੇ ਆਇਆ, ਜਿੱਥੇ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਜੋ ਵਿਭਾਗ ਦੇ ਨਿਰਦੇਸ਼ਾਂ 'ਤੇ ਹਜ਼ੂਰ ਸਾਹਿਬ ਤੋਂ ਵਿਸ਼ੇਸ਼ ਬੱਸਾਂ ਰਾਹੀਂ ਸਵਾਰੀਆਂ ਲੈ ਕੇ ਆਏ ਸਨ।

ਇਹ ਵੀ ਪੜ੍ਹੋ ► ਗੁਰਦਾਸਪੁਰ 'ਚ ਕੋਰੋਨਾ ਦਾ ਵੱਡਾ 'ਧਮਾਕਾ',  39 ਸ਼ਰਧਾਲੂਆਂ ਸਣੇ 42 ਦੀ ਰਿਪੋਰਟ ਆਈ ਪਾਜ਼ੇਟਿਵ 

PunjabKesari

ਬੱਸ ਅੱਡੇ 'ਚ ਹੀ ਕੀਤਾ ਆਈਸੋਲੇਟ
ਇਸੇ ਡਿਊਟੀ ਨੂੰ ਨਿਭਾਉਣ 'ਤੇ ਉਨ੍ਹਾਂ ਦੇ ਵਿਭਾਗ ਨੇ ਬੱਸ ਅੱਡੇ ਵਿਚ ਹੀ ਆਈਸੋਲੇਟ ਕਰ ਦਿੱਤਾ ਹੈ। ਕਾਰਨ ਇਹ ਹੈ ਕਿ ਇਨ੍ਹਾਂ ਬੱਸਾਂ ਰਾਹੀਂ ਆਏ ਕਈ ਸ਼ਰਧਾਲੂਆਂ ਦੀਆਂ ਰਿਪੋਰਟਾਂ ਕੋਰੋਨਾ ਪਾਜ਼ੇਟਿਵ ਆਈਆਂ ਹਨ। ਬੱਸ ਸਟੈਂਡ ਵਿਚ ਇਨ੍ਹਾਂ ਨੂੰ ਰੱਸੀਆਂ ਲਗਾ ਕੇ ਇਕ ਵਿਸ਼ੇਸ਼ ਖੇਤਰ ਵਿਚ ਰੱਖਿਆ ਗਿਆ ਹੈ, ਜਿੱਥੇ ਕਮਰੇ ਵਿਚ ਇਨ੍ਹਾਂ ਦੇ ਸੌਣ ਅਤੇ ਰਹਿਣ ਦਾ ਪ੍ਰਬੰਧ ਹੈ ਪਰ ਨਾਲ ਹੀ ਸਖਤੀ ਲਈ ਜਗ੍ਹਾ-ਜਗ੍ਹਾ ਨੋਟਿਸ ਵੀ ਲਗਾ ਦਿੱਤੇ ਹਨ। ਜੇਕਰ ਬਾਹਰ ਗਏ ਤਾਂ ਵਿਭਾਗੀ ਕਾਰਵਾਈ ਸਖ਼ਤ ਹੋਵੇਗੀ। ਕੁਅਰੰਟਾਈਨ ਕੀਤੇ ਗਏ ਹਜ਼ੂਰ ਸਾਹਿਬ ਜਾਣ ਵਾਲੀ ਟੀਮ ਵਿਚ ਸ਼ਾਮਲ ਹਰਦੇਵ ਸਿੰਘ, ਸ਼ਮਸ਼ੇਰ ਸਿੰਘ, ਰਾਜਵਿੰਦਰ ਸਿੰਘ, ਸਤਵੰਤ ਸਿੰਘ, ਗੁਰਵਿੰਦਰ ਸਿੰਘ, ਸਾਧੂ ਸਿੰਘ, ਰਾਜਵਿੰਦਰ ਸਿੰਘ ਆਦਿ ਹਨ। ਗੱਲਬਾਤ ਦੌਰਾਨ ਇਨ੍ਹਾਂ ਨੇ ਦੱਸਿਆ ਕਿ ਅਸੀਂ ਆਪਣੀਆਂ ਡਿਊਟੀਆਂ ਲੱਗਣ ਦੇ ਹਿਸਾਬ ਨਾਲ ਹੀ ਗਏ ਸੀ। ਲੋਕਾਂ ਨੂੰ ਵਾਪਸ ਲਿਆ ਕੇ ਅਸੀਂ ਆਪਣੀ ਡਿਊਟੀ ਤਾਂ ਨਿਭਾ ਦਿੱਤੀ ਪਰ ਹੁਣ ਪਰਿਵਾਰ ਤੋਂ ਵੱਖ ਹੋ ਕੇ ਇਸ ਬੰਦਿਸ਼ ਵਿਚ ਬੈਠੇ ਹਾਂ। ਇਸ ਦੌਰਾਨ ਸਾਰਿਆਂ ਦਾ ਹਾਲ ਜਾਣਨ ਲਈ ਜਨਰਲ ਮੈਨੇਜਰ ਇੰਦਰਜੀਤ ਸਿੰਘ ਚਾਵਲਾ ਅਤੇ ਟ੍ਰੈਫਿਕ ਮੈਨੇਜਰ ਸੁਖਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸਾਡੇ 'ਤੇ ਹੈ। ਦੇਰ ਸ਼ਾਮ ਪਤਾ ਲੱਗਾ ਹੈ ਕਿ ਇਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਬਾਅਦ ਵੀ ਵਿਭਾਗ ਇਨ੍ਹਾਂ ਨੂੰ ਕੁਝ ਹੋਰ ਦਿਨ ਬੱਸ ਅੱਡੇ ਦੇ ਅੰਦਰ ਹੀ ਕੁਆਰੰਟਾਈਨ ਰੱਖ ਸਕਦਾ ਹੈ।

ਇਹ ਵੀ ਪੜ੍ਹੋ ► Breaking : ਸੰਗਰੂਰ 'ਚ 'ਕੋਰੋਨਾ' ਦਾ ਕਹਿਰ ਜਾਰੀ, 22 ਨਵੇਂ ਮਾਮਲੇ ਆਏ ਸਾਹਮਣੇ 


Anuradha

Content Editor

Related News