ਜਗਰਾਓਂ ''ਚ 2 ਟਰੱਕਾਂ ਦੀ ਆਪਸ ''ਚ ਭਿਆਨਕ ਟੱਕਰ, ਅੱਗ ਲੱਗਣ ਕਾਰਨ ਡਰਾਈਵਰ ਦੀ ਮੌਤ

Tuesday, Feb 23, 2021 - 09:07 AM (IST)

ਜਗਰਾਓਂ ''ਚ 2 ਟਰੱਕਾਂ ਦੀ ਆਪਸ ''ਚ ਭਿਆਨਕ ਟੱਕਰ, ਅੱਗ ਲੱਗਣ ਕਾਰਨ ਡਰਾਈਵਰ ਦੀ ਮੌਤ

ਜਗਰਾਓਂ (ਰਾਜ) : ਇੱਥੇ ਜਗਰਾਓਂ-ਸਿੱਧਵਾਂ ਰੋਡ 'ਤੇ ਟਰੱਕ ਯੂਨੀਅਨ ਨੇੜੇ 2 ਟਰੱਕਾਂ ਦੀ ਆਪਸ 'ਚ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਦੋਵੇਂ ਟਰੱਕਾਂ ਨੂੰ ਦੇਖਦੇ ਹੀ ਦੇਖਦੇ ਭਿਆਨਕ ਅੱਗ ਲੱਗ ਗਈ ਅਤੇ ਟਰੱਕ ਧੂੰ-ਧੂੰ ਕਰਕੇ ਸੜਨ ਲੱਗੇ। ਇਸ ਘਟਨਾ ਦੌਰਾਨ ਇਕ ਟਰੱਕ ਵਿੱਚੋਂ ਤਾਂ ਡਰਾਈਵਰ ਤੇ ਕੰਡਰਕਟਰ ਕਿਸੇ ਤਰ੍ਹਾਂ ਬਾਹਰ ਨਿਕਲ ਕੇ ਭੱਜ ਗਏ ਪਰ ਦੂਜੇ ਟਰੱਕ ਦਾ ਡਰਾਈਵਰ ਅੰਦਰ ਹੀ ਫਸ ਗਿਆ।

ਇਹ ਵੀ ਪੜ੍ਹੋ : 'ਕੋਰੋਨਾ ਟੀਕਾ' ਨਾ ਲਵਾਉਣ ਵਾਲੇ 'ਸਿਹਤ ਕਾਮਿਆਂ' ਲਈ ਬੇਹੱਦ ਜ਼ਰੂਰੀ ਖ਼ਬਰ, ਪਵੇਗਾ ਇਹ ਘਾਟਾ

PunjabKesari

ਟਰੱਕ ਨੂੰ ਅੱਗ ਲੱਗੀ ਹੋਣ ਕਾਰਨ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਜਿੱਥੇ ਟਰੱਕਾਂ ਦੀ ਅੱਗ ਬੁਝਾਈ, ਉੱਥੇ ਹੀ ਮ੍ਰਿਤਕ ਡਰਾਈਵਰ ਦੀ ਲਾਸ਼ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਫਾਇਰ ਬ੍ਰਿਗੇਡ ਸਮੇਤ ਪਹੁੰਚੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਟਰੱਕਾਂ ਦੀ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : CBSE ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਹੁਣ ਨਵੇਂ ਪੈਟਰਨ ਮੁਤਾਬਕ ਕਰਨੀ ਪਵੇਗੀ ਪੇਪਰਾਂ ਦੀ ਤਿਆਰੀ

PunjabKesari

ਇਸ ਮੌਕੇ ਜਾਂਚ ਅਧਿਕਾਰੀ ਪਰਮਿੰਦਰ ਸਿੰਘ ਨੇ ਕਿਹਾ ਕਿ ਟਰੱਕਾਂ ਦੀ ਆਪਸੀ ਟੱਕਰ ਕਾਰਨ ਇਹ ਅੱਗ ਲੱਗੀ ਹੈ, ਜਿਸ ਦੌਰਾਨ ਇਕ ਟਰੱਕ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਲਾਸ਼ ਨੂੰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਜਾਨ ਨੂੰ ਖ਼ਤਰੇ 'ਚ ਪਾ ਕੇ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News