ਪਿੱਛਾ ਕਰ ਰਹੀ ਪੁਲਸ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼; ਫਾਇਰ ਕਰ ਕੇ ਕੀਤਾ ਚਾਲਕ ਕਾਬੂ

Saturday, Jul 21, 2018 - 01:41 AM (IST)

ਪਿੱਛਾ ਕਰ ਰਹੀ ਪੁਲਸ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼; ਫਾਇਰ ਕਰ ਕੇ ਕੀਤਾ ਚਾਲਕ ਕਾਬੂ

ਨਵਾਂਸ਼ਹਿਰ, (ਮਨੋਰੰਜਨ)- ਸ਼ੁੱਕਰਵਾਰ ਬਾਅਦ ਦੁਪਹਿਰ ਚੰਡੀਗਡ਼੍ਹ ਚੌਕ ਵਿਚ ਇਕ ਸਵਿਫਟ ਕਾਰ  ਦੇ ਚਾਲਕ,  ਜਿਸ  ਨੇ ਪੁਲਸ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ’ਤੇ ਪੁਲਸ ਨੂੰ ਫਾਇਰ ਕਰਨਾ ਪਿਆ। 
 ਇਸ ਬਾਰੇ ਐੱਸ.ਪੀ. ਹਰੀਸ਼ ਦਿਆਮਾ ਨੇ ਦੱਸਿਆ ਕਿ  ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਸਵਿਫਟ ਕਾਰ ਬਿਨਾਂ ਨੰਬਰ  ਪਲੇਟ  ਦੇ ਬਲਾਚੌਰ ਵੱਲੋਂ ਆ ਰਹੀ ਹੈ, ਜਿਸ ’ਤੇ ਪੀ.ਸੀ.ਆਰ. ਟੀਮ ਵੱਲੋਂ ਚੰਡੀਗਡ਼੍ਹ ਚੌਕ ਵਿਚ ਨਾਕਾਬੰਦੀ ਕਰਦੇ ਹੋਏ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਕਾਰ ਰੋਕਣ ਦੀ ਬਜਾਏ  ਉਹ ਤੇਜ਼ ਕਰ ਕੇ ਕਾਰ ਭਜਾ ਲੈ ਗਿਆ। ਪੁਲਸ ਨੇ ਉਸ ਦਾ ਪਿੱਛਾ ਕਰਦੇ ਹੋਏ  ਸਲੋਹ ਰੋਡ ਵਿਚ ਫਰੈਂਡਜ਼ ਕਾਲੋਨੀ ਵਿਚ ਉਸ ਕਾਰ ਚਾਲਕ ਨੂੰ ਘੇਰ ਲਿਆ, ਜਿਸ ਨੇ ਪੁਲਸ ਨਾਲ ਘਿਰਿਆ ਹੋਇਆ ਦੇਖ ਕੇ ਪੁਲਸ ’ਤੇ ਕਾਰ ਚਡ਼੍ਹਾਉਣ ਦੀ ਕੋਸ਼ਿਸ਼  ਕੀਤੀ। ਪੁਲਸ ਪਾਰਟੀ ਨੇ ਆਪਣੇ ਬਚਾਅ ਦੇ ਲਈ ਰਿਵਾਲਵਰ ਨਾਲ  ਗੋਲੀ ਚਲਾਈ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ। 
ਐੱਸ.ਪੀ. ਹਰੀਸ਼ ਦਿਆਮਾ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਵਿਚ ਇਸ ਨੌਜਵਾਨ ਨੇ ਆਪਣਾ ਨਾਮ ਸਤਵੰਤ ਸਿੰਘ ਵਾਸੀ ਬਲਾਚੌਰ ਦੇ ਪਿੰਡ  ਰੱਕਡ਼ਾ ਢਾਹਾਂ ਦਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 8/9 ਪਾਸਪੋਰਟ ਬਰਾਮਦ ਹੋਏ ਹਨ। ਇਸ ਮੌਕੇ ਡੀ.ਐੱਸ.ਪੀ. ਮੁਖਤਿਆਰ ਰਾਏ, ਐੱਸ.ਐੱਚ.ਓ. ਸੁਭਾਸ਼ ਬਾਠ, ਐੱਚ.ਸੀ. ਅਸ਼ਵਨੀ ਕੁਮਾਰ, ਕਾਂਸਟੇਬਲ ਹੇਮ ਰਾਜ ਵੀ ਮੌਜੂਦ ਸੀ। 


Related News