ਗੱਡੀ ਚਾਲਕ ਨਾਕਾ ਤੋੜ ਕੇ ਭੱਜਿਆ, ਪਿੱਛਾ ਕਰ ਰਹੇ ਪੁਲਸ ਮੁਲਾਜ਼ਮਾਂ ਨਾਲ ਵਾਪਰਿਆ ਭਿਆਨਕ ਹਾਦਸਾ

Friday, Mar 10, 2023 - 08:12 PM (IST)

ਗੱਡੀ ਚਾਲਕ ਨਾਕਾ ਤੋੜ ਕੇ ਭੱਜਿਆ, ਪਿੱਛਾ ਕਰ ਰਹੇ ਪੁਲਸ ਮੁਲਾਜ਼ਮਾਂ ਨਾਲ ਵਾਪਰਿਆ ਭਿਆਨਕ ਹਾਦਸਾ

ਪੱਟੀ (ਸੌਰਭ)-ਮਾੜੇ ਅਨਸਰਾਂ ਦੀ ਭਾਲ ’ਚ ਐੱਸ. ਐੱਸ. ਪੀ. ਤਰਨਤਾਰਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੋਟ ਬੁੱਢਾ ਫਿਰੋਜ਼ਪੁਰ ਪੁਲ ਨੇੜੇ ਭਾਊਵਾਲ ਨਾਕਾ ਲਗਾਇਆ ਗਿਆ ਸੀ, ਜਿਸ ’ਤੇ ਇਕ ਸ਼ੱਕੀ  ਮਹਿੰਦਰਾ ਪਿੱਕਅੱਪ ਚਾਲਕ ਨੂੰ ਰੋਕਣ ’ਤੇ ਉਸ ਨੇ ਬੈਰੀਕੇਡਾਂ ਨੂੰ ਟੱਕਰ ਮਾਰ ਕੇ ਗੱਡੀ ਭਜਾ ਲਈ। ਇਸ ਦੌਰਾਨ ਗੱਡੀ ਦਾ ਪਿੱਛਾ ਕਰਦਿਆਂ ਪੁਲਸ ਪਾਰਟੀ ਦੀ ਗੱਡੀ ਦਾ ਸੰਤੁਲਨ ਵਿਗੜਨ ’ਤੇ ਅਚਾਨਕ ਗੱਡੀ ਦਰੱਖ਼ਤ ’ਚ ਵੱਜੀ, ਜਿਸ ਨਾਲ ਦੋ ਪੁਲਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ।

ਇਹ ਖ਼ਬਰ ਵੀ ਪੜ੍ਹੋ  : ਪੰਜਾਬ ਸਰਕਾਰ ਦੇ ਬਜਟ ’ਤੇ ਬੋਲੇ ਸੁਖਬੀਰ ਬਾਦਲ, ਕਹੀਆਂ ਵੱਡੀਆਂ ਗੱਲਾਂ 

PunjabKesari

ਜ਼ਖ਼ਮੀ ਪੁਲਸ ਮੁਲਾਜ਼ਮਾਂ ਨੂੰ ਸਿਵਲ ਹਪਸਤਾਲ ਪੱਟੀ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਜ਼ੇਰੇ ਇਲਾਜ ਨਾਕਾ ਇੰਚਾਰਜ ਏ. ਐੱਸ. ਆਈ. ਦਰਸ਼ਨ ਸਿੰਘ, ਗੁਰਬਿੰਦਰ ਸਿੰਘ ਹੌਲਦਾਰ ਨੇ ਦੱਸਿਆ ਕਿ ਅਸੀਂ ਭਾਊਵਾਲ ਕੋਟ ਬੁੱਢਾ ਪੁਲ ਨਾਕੇ ’ਤੇ ਤਾਇਨਾਤ ਸੀ ਕਿ ਪੱਟੀ ਵੱਲੋਂ ਫਿਰੋਜ਼ਪੁਰ ਜਾ ਰਹੀ ਹੈ, ਸ਼ੱਕੀ ਗੱਡੀ ਜਾਣ ਕੇ ਮਹਿੰਦਰਾ ਪਿੱਕਅਪ ਬੋਲੈਰੋ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ ਚਾਲਕ ਨੇ ਨਾਕੇ ’ਤੇ ਲੱਗੇ ਬੈਰੀਕੇਡ ਨੂੰ ਤੋੜ ਕੇ ਗੱਡੀ ਭਜਾ ਲਈ, ਜਿਸ ਦਾ ਅਸੀਂ ਨਾਕੇ ’ਤੇ ਤਾਇਨਾਤ ਪੁਲਸ ਪਾਰਟੀ ਨੇ ਪਿੱਛਾ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਦਾਖ਼ਲਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਹਿਮ ਬਿਆਨ, ਜਾਣੋ ਕੀ ਕਿਹਾ

PunjabKesari

ਜਿਸ ’ਤੇ ਮਹਿੰਦਰਾ ਪਿੱਕਅਪ ਗੱਡੀ ਚਾਲਕ ਨੇ ਪੁਲਸ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਕੇ ਗੱਡੀ ਭਜਾ ਲਈ ਅਤੇ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਦਰੱਖ਼ਤ ਵਿਚ ਜਾ ਵੱਜੀ,  ਜਿਸ ਕਾਰਨ ਅਸੀਂ ਜ਼ਖ਼ਮੀ ਹੋ ਗਏ। ਸਾਨੂੰ ਸਿਵਲ ਹਪਸਤਾਲ ਪੱਟੀ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਗੁਰਬਿੰਦਰ ਸਿੰਘ ਹੌਲਦਾਰ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਏ. ਐੱਸ. ਆਈ. ਕ੍ਰਿਪਾਲ ਸਿੰਘ ਚੌਕੀ ਇੰਚਾਰਜ ਤੂਤ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ। 

ਇਹ ਖ਼ਬਰ  ਵੀ ਪੜ੍ਹੋ : ਵਿਜੀਲੈਂਸ ਨੇ ਨਗਰ ਨਿਗਮ ਦੇ ਮੁਲਾਜ਼ਮਾਂ ਲਈ ਰਿਸ਼ਵਤ ਲੈਂਦਾ ਆਰਕੀਟੈਕਟ ਤੇ ਉਸ ਦਾ ਸਾਥੀ ਕੀਤਾ ਕਾਬੂ


author

Manoj

Content Editor

Related News